ਪ੍ਰਾਪਰਟੀ ਡੀਲਰ ਪਿਤਾ ਨੇ ਸਕੂਲ ਵਿਚ ਪੜ੍ਹਦੇ ਬੇਟੇ ਤੋਂ ਕਰਵਾਈ ਹਵਾਈ ਫਾਇਰਿੰਗ, ਵੀਡੀਓ ਵਾਇਰਲ

0
346

ਜਲੰਧਰ। ਮਹਾਨਗਰ ਵਿਚ ਆਏ ਦਿਨ ਲੜਕੇ-ਲੜਕੀਆਂ ਵਲੋਂ ਹਵਾਈ ਫਾਇਰਿੰਗ ਕਰਨ ਦੀਆਂ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਹਨ। ਪੁਲਿਸ ਵਲੋਂ ਕੋਈ ਕਾਰਵਾਈ ਨਾ ਕਰਨ ਦੇ ਚਲਦੇ ਇਸਦਾ ਟ੍ਰੈਂਡ ਵੱਧਦਾ ਜਾ ਰਿਹਾ ਹੈ। ਹਾਲ ਹੀ ਵਿਚ ਇਕ ਲੜਕੇ ਦਾ ਹਵਾਈ ਫਾਇਰਿੰਗ ਕਰਨ ਦਾ ਵੀਡੀਓ ਵਾਇਰਲ ਹੋਇਆ ਹੈ। ਲੜਕੇ ਤੋਂ ਉਸਦੇ ਪ੍ਰਾਪਰਟੀ ਡੀਲਰ ਪਿਤਾ ਨੇ ਹੀ ਫਾਇਰਿੰਗ ਕਰਵਾਈ ਹੈ।

ਲੜਕੇ ਦੀ ਉਮਰ ਮਹਿਜ਼ 18 ਤੋਂ 20 ਸਾਲ ਹੈ। ਉਹ ਮਾਡਲ ਟਾਊਨ ਸਥਿਤ ਸਕੂਲ ਵਿਚ ਪੜ੍ਹਾਈ ਕਰਦਾ ਹੈ। ਲੜਕੇ ਦੇ ਪਿਤਾ ਦਾ ਫਰਨੀਚਰ ਦਾ ਸ਼ੋਅਰੂਮ ਵੀ ਹੈ। ਉਸਨੇ ਹੀ ਆਪਣੇ ਪੁੱਤਰ ਨੂੰ ਆਪਣਾ ਰਿਵਾਲਵਰ ਤੇ ਦੁਨਾਲੀ ਹਵਾਈ ਫਾਇਰ ਕਰਨ ਲਈ ਦਿੱਤੀ ਸੀ। ਡੀਸੀਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।