ਜਲੰਧਰ | ਐੱਸਆਰਟੀ-ਡੀਏਵੀ ਪਬਲਿਕ ਸਕੂਲ ਬਿਲਗਾ ਦੇ ਪ੍ਰਿੰਸੀਪਲ ਡਾ. ਰਵੀ ਸ਼ਰਮਾ ਦੇ ਪਿਤਾ ਤਰਸੇਮ ਲਾਲ ਸ਼ਰਮਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਸੋਮਵਾਰ ਦੁਪਹਿਰ 1 ਵਜੇ ਬੀਐਸਐਫ ਚੌਂਕ ਦੇ ਕੋਲ ਸਥਿਤ ਆਰਾਮਬਾਗ ਸ਼ਮਸ਼ਾਨ ਘਾਟ ‘ਚ ਕੀਤਾ ਜਾਵੇਗਾ।
ਗੁਰੂ ਨਾਨਕ ਪੁਰਾ ਇਸਟ ਨਿਵਾਸੀ ਸਵ. ਤਰਸੇਮ ਲਾਲ ਸ਼ਰਮਾ ਮਾਸਟਰ ਜੀ ਦੇ ਨਾਂ ਨਾਲ ਜਾਣੇ ਜਾਂਦੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਤ੍ਰਿਪਤਾ ਸ਼ਰਮਾ, ਬੇਟੀ ਸੁਮਨ ਸ਼ਰਮਾ ਅਤੇ ਦੋ ਬੇਟੇ ਡਾ. ਰਵੀ ਸ਼ਰਮਾ ਅਤੇ ਬ੍ਰਿਗੇਡਿਅਰ ਰਾਜਕੁਮਾਰ ਸ਼ਰਮਾ ਹਨ।