ਪ੍ਰਿੰਸੀਪਲ ਨੇ ਸਕੂਲ ‘ਚ 60 ਬੱਚਿਆਂ ਦੇ ਵਾਲ ਕਟਵਾਏ, ਨਾਂ ਕੱਟਣ ਦੀ ਵੀ ਦਿੱਤੀ ਧਮਕੀ, ਪੜ੍ਹੋ ਫਿਰ ਕੀ-ਕੀ ਹੋਇਆ

0
843

ਬਠਿੰਡਾ | ਪੰਜਾਬ ਦੇ ਰਾਮਪੁਰਾ ਫੂਲ ਨੇੜੇ ਪਿੰਡ ਜਲਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਨੇ 55-60 ਬੱਚਿਆਂ ਦੇ ਵਾਲ ਕਟਵਾ ਦਿੱਤੇ, ਜਿਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ।

ਮਾਪਿਆਂ ਨੇ ਕਿਹਾ ਕਿ ਜ਼ਬਰਦਸਤੀ ਵਾਲ ਕਟਵਾ ਕੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਪ੍ਰਿੰਸੀਪਲ ਮੈਡਮ ਖਿਲਾਫ ਪੁਲਸ ਕਾਰਵਾਈ ਕੀਤੀ ਜਾਵੇ।

ਪ੍ਰਿੰਸੀਪਲ ਮੈਡਮ ਕੁਝ ਬੱਚਿਆਂ ਦੇ ਵਾਲਾਂ ਨੂੰ ਲੈ ਕੇ ਪ੍ਰੇਸ਼ਾਨ ਸੀ। ਇਸ ਦੇ ਲਈ ਬੱਚਿਆਂ ਨੂੰ ਬਕਾਇਦਾ ਚਿਤਾਵਨੀ ਦਿੱਤੀ ਗਈ ਕਿ ਜਾਂ ਤਾਂ ਆਪਣੇ ਵਾਲ ਕਟਵਾਓ ਜਾਂ ਸਕੂਲ ਤੋਂ ਨਾਂ ਲੈ ਲੈਣ। ਬੱਚਿਆਂ ਨੇ ਮੈਡਮ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਾ ਲਿਆ।

ਗੁੱਸੇ ‘ਚ ਆਈ ਮੈਡਮ ਨੇ ਨਾਈ ਨੂੰ ਸਕੂਲ ਬੁਲਾਇਆ ਤੇ 55-60 ਬੱਚਿਆਂ ਦੇ ਵਾਲ ਕਟਵਾ ਦਿੱਤੇ। ਜਦੋਂ ਮਾਪਿਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਗੁੱਸੇ ਵਿੱਚ ਆ ਗਏ।

ਬੱਚਿਆਂ ਨੂੰ ਛਾਂਟ ਕੇ ਕਲਾਸ ‘ਚੋਂ ਬੁਲਾਇਆ

ਬੱਚਿਆਂ ਦੇ ਮਾਪਿਆਂ ਅਨੁਸਾਰ ਪ੍ਰਿੰਸੀਪਲ ਮੈਡਮ ਵੱਲੋਂ ਇਹ ਪਹਿਲਾਂ ਹੀ ਤੈਅ ਕਰ ਲਿਆ ਗਿਆ ਸੀ ਕਿ ਕਿਹੜੇ-ਕਿਹੜੇ ਬੱਚੇ ਦੇ ਵਾਲ ਕਟਵਾਉਣੇ ਹਨ। ਉਸ ਨੇ ਪਹਿਲਾਂ ਨਾਈ ਨੂੰ ਸਕੂਲ ਬੁਲਾਇਆ ਤੇ ਉਸ ਤੋਂ ਬਾਅਦ ਇਕ-ਇਕ ਕਰਕੇ ਬੱਚਿਆਂ ਨੂੰ ਕਲਾਸ ਤੋਂ ਬਾਹਰ ਲਿਆਂਦਾ ਤੇ ਉਨ੍ਹਾਂ ਦੇ ਵਾਲ ਕੱਟੇ ਗਏ। ਬੱਚਿਆਂ ਨੂੰ ਭਿਣਕ ਨਹੀਂ ਲੱਗਣ ਦਿੱਤੀ ਕਿ ਬਾਹਰ ਉਨ੍ਹਾਂ ਦੇ ਵਾਲ ਕੱਟੇ ਜਾ ਰਹੇ ਹਨ।

ਪ੍ਰਿੰਸੀਪਲ ਬੋਲੀ- ਕਲਰ ਦੇ ਨਾਲ ਡਿਜ਼ਾਈਨ ਕੀਤੇ ਗਏ ਸੀ ਵਾਲ

ਇਸ ਸਬੰਧੀ ਜਦੋਂ ਪ੍ਰਿੰਸੀਪਲ ਮੈਡਮ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਬੱਚਿਆਂ ਨੂੰ ਕਈ ਵਾਰ ਕਹਿ ਚੁੱਕੇ ਹਨ ਕਿ ਉਹ ਆਪਣੇ ਵਾਲ ਆਪ ਹੀ ਕਟਵਾ ਲੈਣ ਪਰ ਬੱਚਿਆਂ ਨੇ ਵਾਲ ਨਹੀਂ ਕਟਵਾਏ।

ਬੱਚਿਆਂ ਦੇ ਵਾਲਾਂ ‘ਤੇ ਵੱਖ-ਵੱਖ ਕਲਰ ਕੀਤੇ ਤੇ ਡਿਜ਼ਾਈਨ ਬਣਾਏ ਹੋਏ ਸਨ। ਉਨ੍ਹਾਂ ਨੇ ਅਜਿਹੇ ਬੱਚਿਆਂ ਦੇ ਵਾਲ ਕਟਵਾਏ ਹਨ। ਦੂਜੇ ਪਾਸੇ ਵਾਲ ਕੱਟਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਸ ਨੇ ਸਕੂਲ ਪ੍ਰਿੰਸੀਪਲ ਦੇ ਕਹਿਣ ’ਤੇ ਬੱਚਿਆਂ ਦੇ ਵਾਲ ਕੱਟੇ ਹਨ। ਬੱਚਿਆਂ ਦੇ ਵਾਲਾਂ ਦੇ ਡਿਜ਼ਾਈਨ ਨਹੀਂ ਸਨ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ