ਪ੍ਰਿੰਸਿਪਲ ‘ਤੇ ਛੁੱਟੀ ਮੰਗਣ ‘ਤੇ ਟੀਚਰਾਂ ਨਾਲ ਮਾੜਾ ਵਿਵਹਾਰ ਤੇ ਜਲੀਲ ਕਰਨ ਦਾ ਆਰੋਪ, ਪੁਲਿਸ ਨੇ ਇਕ ਨਹੀਂ ਸੁਣੀ, ਟੈਂਕੀ ‘ਤੇ ਚੜੀਆਂ ਟੀਚਰਾਂ

0
2129


ਬਰਨਾਲਾ. ਸਥਾਨਿਕ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਪ੍ਰਿੰਸੀਪਲ ‘ਤੇ ਕਾਰਵਾਈ ਕਰਵਾਉਣ ਲਈ ਸਕੂਲ ਦੀਆਂ ਪੰਜ ਟੀਚਰਾਂ ਪਾਣੀ ਵਾਲੀ ਟੈਂਕੀ ‘ਤੇ ਚੜ ਗਈਆਂ ਹਨ, ਜਦਕਿ ਇੱਕ ਦਰਜ਼ਨ ਦੇ ਕਰੀਬ ਅਧਿਆਪਕਾਵਾਂ ਉਹਨਾਂ ਦੀ ਹਿਮਾਇਤ ਵਿੱਚ ਥੱਲੇ ਧਰਨੇ ‘ਤੇ ਬੈਠੀਆਂ ਹੋਈਆਂ ਹਨ। ਟੈਂਕੀ ‘ਤੇ ਚੜੀਆਂ ਅਧਿਆਪਕਾਵਾਂ ਅੰਮ੍ਰਿਤਪਾਲ ਕੌਰ, ਕਿਰਨਦੀਪ ਕੌਰ, ਪ੍ਰਭਜੀਤ ਕੌਰ ਅਤੇ ਸੀਮਾ ਦਾ ਕਹਿਣਾ ਹੈ ਕਿ ਸਕੂਲ ਦੇ ਪ੍ਰਿੰਸੀਪਲ ਸ੍ਰੀਨਵਾਸਨੂੰ ਵੱਲੋਂ ਅਧਿਆਪਕਾਵਾਂ ਨਾਲ ਮਾੜਾ ਵਿਵਹਾਰ ਕੀਤਾ ਜਾਂਦਾ ਹੈ ਅਤੇ ਛੁੱਟੀ ਮੰਗਣ ਜਾਂ ਕਿਸੇ ਹੋਰ ਕੰਮ ਲਈ ਗਈਆਂ ਅਧਿਆਪਕਾਵਾਂ ਕੋਲੋਂ ਸਰਮਸ਼ਾਰ ਕਰਨ ਵਾਲੇ ਸਵਾਲ ਪੁਛੇ ਜਾਂਦੇ ਹਨ। ਪਿਛਲੇ ਦਿਨੀਂ ਸਕੂਲ ਦੀ ਇੱਕ ਅਧਿਆਪਕਾ ਰਵਿੰਦਰ ਕੌਰ ਨਾਲ ਵੀ ਪ੍ਰਿੰਸੀਪਲ ਵੱਲੋਂ ਮਾੜਾ ਵਿਵਹਾਰ ਕੀਤਾ ਗਿਆ।

ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਮੈਂਨੇਜਮੈਂਟ, ਪ੍ਰਿੰਸੀਪਲ ਤੇ ਪੁਲਸ ਪ੍ਰਸਾਸ਼ਨ ਖਿਲਾਫ ਨਾਅਰੇਬਾਜੀ

ਇਸ ਦੌਰਾਨ ਟੈਂਕੀ ਦੇ ਦੁਆਲੇ ਵੱਡੀ ਗਿਣਤੀ ਵਿੱਚ ਤਾਇਨਾਤ ਪੁਲਿਸ ਪ੍ਰਸਾਸਨ ਵੱਲੋਂ ਇਥੇ ਧਰਨਾ ਦਿੰਦਿਆਂ ਬੀਬੀਆਂ ਨਾਲ ਵੀ ਕਈ ਵਾਰ ਉਲਝਿਆ ਅਤੇ ਕਈ ਵਾਰ ਟੈਂਕੀ ‘ਤੇ ਚੜੀਆਂ ਬੀਬੀਆਂ ਨੂੰ ਸਮਝਾ ਬੁਝਾ ਕੇ ਉਤਾਰਨ ਦੀ ਕੋਸਿਸ ਵੀ ਕਰਦਾ ਰਿਹਾ, ਪਰ ਖਬਰ ਲਿਖੇ ਜਾਣ ਤੱਕ ਟੈਂਕੀ ‘ਤੇ ਚੜੀਆਂ ਅਧਿਆਪਕਾਵਾਂ ਡੱਟੀਆਂ ਹੋਈਆਂ ਸਨ ਅਤੇ ਹੇਠਾਂ ਧਰਨਾ ਦੇ ਰਹੀਆਂ ਆਪਣੀ ਸਾਥੀ ਅਧਿਆਪਕਾਂਵਾਂ ਦੀ ਮੱਦਦ ਨਾਲ ਸਕੂਲ ਮੈਂਨਜਮੈਂਟ, ਪ੍ਰਿੰਸੀਪਲ ਅਤੇ ਪੁਲਸ ਪ੍ਰਸਾਸਨ ਖਿਲਾਫ ਜੰਮ ਕੇ ਨਾਅਰੇਬਾਜੀਆਂ ਕਰਦਿਆਂ ਇੰਨਸਾਫ ਦੀ ਮੰਗ ਕਰ ਰਹੀਆਂ ਸਨ।

ਪੁਲਿਸ ਪ੍ਰਸ਼ਾਸਨ ਨੇ ਕਈ ਘੰਟੇ ਬਿਠਾਉਣ ਤੋਂ ਬਾਅਦ ਕੋਈ ਗਲ ਨਹੀਂ ਸੁਣੀ

ਇਸ ਉਪਰੰਤ ਜਦੋਂ ਰਵਿੰਦਰ ਕੌਰ ਅਤੇ ਉਸਦੇ ਨਾਲ ਕੁਝ ਹੋਰ ਟੀਚਰਾਂ ਪ੍ਰਿਸੀਪਲ ਦੇ ਖਿਲਾਫ ਪੁਲਸ ਕੋਲ ਸਿਕਾਇਤ ਲੈ ਕੇ ਗਈਆਂ ਤਾਂ ਪੁਲਸ ਪ੍ਰਸਾਸ਼ਨ ਵੱਲੋਂ ਕਈ ਘੰਟੇ ਬਿਠਾਉਣ ਤੋਂ ਬਾਅਦ ਵੀ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਗਈ। ਇਸ ਦੌਰਾਨ ਥਾਣੇ ਵਿੱਚ ਹੀ ਮਾਨਸਿਕ ਤੌਰ ‘ਤੇ ਪਰੇਸ਼ਾਨ ਰਵਿੰਦਰ ਕੌਰ ਦੀ ਹਾਲਤ ਵਿਗੜ ਗਈ, ਜੋ ਸਥਾਨਿਕ ਸਿਵਲ ਹਸਪਤਾਲ ਬਰਨਾਲਾ ਵਿੱਚ ਜੇਰੇ ਇਲਾਜ ਹੈ, ਪਰ ਪੁਲਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। 

ਸੀਆਈਏ ਸਟਾਫ ਹੰਡਿਆਇਆ ਦਾ ਰਵੱਈਆ ਪ੍ਰਿੰਸਿਪਲ ਦੇ ਹੱਕ ਵਿੱਚ ਵੇਖ ਟੀਚਰਾਂ ਚੜੀਆਂ ਟੈਂਕੀ ਉੱਤੇ

ਪੁਲਸ ਪ੍ਰਸਾਸ਼ਨ ਨੇ ਪ੍ਰਿੰਸੀਪਲ ‘ਤੇ ਕੋਈ ਕਾਰਵਾਈ ਕਰਨ ਦੀ ਥਾਂ ਅੱਜ ਫਿਰ ਉਹਨਾਂ ਨੂੰ ਹੰਡਿਆਇਆ ਸੀ.ਆਈ.ਏ ਸਟਾਫ ਵਿਖੇ ਬੁਲਾਇਆ ਸੀ ਅਤੇ ਉਥੇ ਵੀ ਪੁਲਸ ਪ੍ਰਸਾਸਨ ਦਾ ਰਵੱਈਆ ਪ੍ਰਿੰਸੀਪਲ ਦੇ ਹੱਕ ਵਿੱਚ ਹੀ ਰਿਹਾ, ਜਿਸ ਤੋਂ ਅੱਕ ਕੇ ਉਹਨਾਂ ਨੂੰ ਬਾਬਾ ਗਾਂਧਾ ਸਿੰਘ ਸਕੂਲ ਦੇ ਸਾਹਮਣੇ ਆਈ.ਟੀ.ਆਈ ਚੌਕ ਵਿੱਚ ਪਾਣੀ ਵਾਲੀ ਟੈਂਕੀ ‘ਤੇ ਚੜਨਾ ਪਿਆ ਹੈ। ਹੁਣ ਉਹ ਟੈਂਕੀ ਤੋਂ ਉਦੋਂ ਹੀ ਉਤਰਨਗੀਆਂ, ਜਦੋਂ ਪੁਲਸ ਪ੍ਰਸਾਸ਼ਨ ਵੱਲੋਂ ਪ੍ਰਿੰਸੀਪਲ ‘ਤੇ ਪਰਚਾ ਦਰਜ ਕੀਤਾ ਜਾਵੇਗਾ।

ਸਕੂਲ ਮੈਨੇਜਮੈਂਟ ਉੱਤੇ ਟੀਚਰਾਂ ਨੂੰ ਜਲੀਲ ਕਰਨ ਅਤੇ ਭੱਦੇ ਕਮੈਂਟ ਕਰਨ ਦਾ ਆਰੋਪ

ਇਸ ਮੌਕੇ ਹਾਜਰ ਅਧਿਆਪਕਾਵਾਂ ਨੇ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੀ ਜਮੀਨ ਵਿੱਚ ਸਥਾਪਿਤ ਕੀਤੇ ਇਸ ਸਕੂਲ ਦੀ ਮੌਜੂਦਾ ਮੈਂਨੇਜਮੈਂਟ ਦੀ ਸਹਿ ‘ਤੇ ਗੈਰਸਿੱਖ ਪ੍ਰਿੰਸੀਪਲ ਅੰਮ੍ਰਿਤਧਾਰੀ ਅਧਿਆਪਕਾਂ ਨੂੰ ਜਲੀਲ ਕਰ ਰਿਹਾ ਹੈ, ਉਹਨਾਂ ਨੂੰ ਸਿੱਖੀ ਦੇ ਕਰਾਰਾਂ ਸਬੰਧੀ ਅੱਪਸਬਦ ਬੋਲਦਾ ਹੈ ਅਤੇ ਆਨੇ ਬਹਾਨੇ ਆਪਣੇ ਚਹੇਤੇ ਸਟਾਫ ਤੋਂ ਵੀ ਭੱਦੇ ਕਮੈਂਟ ਕਰਵਾ ਰਿਹਾ ਹੈ।