ਜੌੜੇ ਬੱਚਿਆਂ ਦੀ ਮਾਂ ਬਣੀ ਪ੍ਰੀਟੀ ਜ਼ਿੰਟਾ, ਫੋਟੋ ਸ਼ੇਅਰ ਕਰ ਦੱਸੇ ਬੱਚਿਆਂ ਦੇ ਨਾਂ

0
2452

ਮੁੰਬਈ | 90 ਦੇ ਦਹਾਕੇ ਦੀ ਹਿੱਟ ਤੇ ਫਿੱਟ ਅਦਾਕਾਰਾ ਪ੍ਰੀਟੀ ਜ਼ਿੰਟਾ ਅੱਜ ਵੀ ਆਪਣੀ ਖੂਬਸੂਰਤੀ ਤੇ ਪਰਫੈਕਟ ਬਾਡੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ‘ਤੇ ਰਾਜ ਕਰਦੀ ਹੈ।

ਡਿੰਪਲ ਗਰਲ ਨੇ ਆਪਣੀ ਤਾਜ਼ਾ ਪੋਸਟ ਰਾਹੀਂ ਪ੍ਰਸ਼ੰਸਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਪ੍ਰੀਤੀ ਮਾਂ ਬਣ ਗਈ ਹੈ ਤੇ ਇਕ ਖਾਸ ਸੰਦੇਸ਼ ਲਿਖ ਕੇ ਆਪਣੀ ਖੁਸ਼ੀ ਜ਼ਾਹਿਰ ਕਰਦੀ ਪਾਈ ਗਈ ਹੈ।

ਬਾਲੀਵੁੱਡ ਅਭਿਨੇਤਰੀ ਪ੍ਰੀਟੀ ਜ਼ਿੰਟਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਜੀਨ ਗੁਡਨਫ ਨਾਲ ਆਪਣੇ ਜੌੜੇ ਬੱਚਿਆਂ ਦੇ ਆਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ 46 ਸਾਲ ਦੀ ਉਮਰ ਵਿੱਚ ਉਸ ਨੂੰ ਮਾਂ ਬਣਨ ਲਈ ਸਰੋਗੇਸੀ ਦਾ ਸਹਾਰਾ ਲੈਣਾ ਪਿਆ ਸੀ।

ਪ੍ਰਿਟੀ ਜ਼ਿੰਟਾ ਨੇ ਇਕ ਖਾਸ ਤਸਵੀਰ ਸ਼ੇਅਰ ਕਰਕੇ ਪ੍ਰਸ਼ੰਸਕਾਂ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ ਤੇ ਕੈਪਸ਼ਨ ‘ਚ ਲਿਖਿਆ, ”ਸਾਰਿਆਂ ਨੂੰ ਨਮਸਕਾਰ, ਮੈਂ ਅੱਜ ਤੁਹਾਡੇ ਸਾਰਿਆਂ ਨਾਲ ਇਕ ਹੈਰਾਨੀਜਨਕ ਖਬਰ ਸਾਂਝੀ ਕਰਨਾ ਚਾਹੁੰਦੀ ਹਾਂ। ਜੀਨ ਤੇ ਮੈਂ ਬਹੁਤ ਖੁਸ਼ ਹਾਂ ਅਤੇ ਸਾਡੇ ਦਿਲ ਧੰਨਵਾਦ ਤੇ ਪਿਆਰ ਨਾਲ ਭਰ ਗਏ ਹਨ ਕਿਉਂਕਿ ਅਸੀਂ ਆਪਣੇ ਜੌੜੇ ਬੱਚਿਆਂ ਜੈ ਜ਼ਿੰਟਾ ਗੁਡਨਫ ਤੇ ਜੀਆ ਜ਼ਿੰਟਾ ਗੁਡਨਫ ਦਾ ਸਵਾਗਤ ਕਰ ਰਹੇ ਹਾਂ। ਅਸੀਂ ਆਪਣੀ ਜ਼ਿੰਦਗੀ ਦੇ ਇਸ ਨਵੇਂ ਪੜਾਅ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਇਸ ਸ਼ਾਨਦਾਰ ਯਾਤਰਾ ਦਾ ਹਿੱਸਾ ਬਣਨ ਲਈ ਡਾਕਟਰਾਂ, ਨਰਸਾਂ ਤੇ ਸਾਡੇ ਸਰੋਗੇਟਸ ਦਾ ਤਹਿ-ਦਿਲੋਂ ਧੰਨਵਾਦ। ਬਹੁਤ ਸਾਰਾ ਪਿਆਰ ਤੇ ਰੌਸ਼ਨੀ-ਜੀਨ, ਪ੍ਰੀਤੀ, ਜੈ ਅਤੇ ਜੀਆ।”

ਪ੍ਰੀਟੀ ਦੀ ਇਹ ਪੋਸਟ ਸਾਹਮਣੇ ਆਉਂਦੇ ਹੀ ਪ੍ਰਸ਼ੰਸਕਾਂ ਅਤੇ ਮਨੋਰੰਜਨ ਜਗਤ ਦੇ ਸਿਤਾਰਿਆਂ ਨੇ ਉਸ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਅਦਾਕਾਰਾ ਦੀ ਕੈਪਸ਼ਨ ਤੋਂ ਸਾਫ਼ ਹੈ ਕਿ ਉਨ੍ਹਾਂ ਦਾ ਇਕ ਬੇਟਾ ਅਤੇ ਇਕ ਬੇਟੀ ਹੈ, ਜਿਨ੍ਹਾਂ ਦਾ ਨਾਂ ਉਨ੍ਹਾਂ ਨੇ ਜੈ ਤੇ ਜੀਆ ਰੱਖਿਆ ਹੈ।

ਦੱਸ ਦੇਈਏ ਕਿ ਪ੍ਰੀਟੀ ਤੇ ਜੀਨ ਦਾ ਵਿਆਹ 2016 ਵਿੱਚ ਹੋਇਆ ਸੀ ਅਤੇ ਇਸ ਤੋਂ ਬਾਅਦ ਪ੍ਰੀਟੀ ਆਪਣੇ ਪਤੀ ਨਾਲ ਲਾਸ ਏਂਜਲਸ ਚਲੀ ਗਈ ਸੀ। ਇਸ ਤੋਂ ਬਾਅਦ ਅਭਿਨੇਤਰੀ ਨੇ ਫਿਲਮੀ ਪਰਦੇ ਤੋਂ ਦੂਰੀ ਬਣਾ ਲਈ ਪਰ ਉਹ ਆਪਣੀ ਨਿੱਜੀ ਜ਼ਿੰਦਗੀ ਦੀਆਂ ਝਲਕੀਆਂ ਨੂੰ ਪ੍ਰਸ਼ੰਸਕਾਂ ਨਾਲ ਬਹੁਤ ਵਧੀਆ ਤਰੀਕੇ ਨਾਲ ਸ਼ੇਅਰ ਕਰਦੀ ਨਜ਼ਰ ਆ ਰਹੀ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ