ਖੰਨਾ ਦੀ ਪ੍ਰਭਜੋਤ ਕੌਰ ਨੇ ਮਾਪਿਆਂ ਦਾ ਚਮਕਾਇਆਂ ਨਾਂ, ਸਖ਼ਤ ਮਿਹਨਤ ਸਦਕਾ ਬਣੀ ਜੱਜ

0
541

ਖੰਨਾ, 19 ਫਰਵਰੀ | ਖੰਨਾ ਦੀ ਧੀ ਪ੍ਰਭਜੋਤ ਕੌਰ ਨੇ ਜੱਜ ਬਣ ਕੇ ਪੰਜਾਬ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਪੰਚਾਇਤੀ ਰਾਜ ਵਿਭਾਗ ਵਿਚ ਬਤੌਰ ਜੇ. ਈ. ਵਜੋਂ ਕੰਮ ਕਰਦੇ ਜਸਵੰਤ ਸਿੰਘ ਅਤੇ ਮਨਜੀਤ ਕੌਰ ਦੀ ਪੁੱਤਰੀ ਪ੍ਰਭਜੋਤ ਕੌਰ ਨੇ 2023 ਵਿਚ ਜੁਡੀਸ਼ੀਅਰੀ ਦਾ ਪੇਪਰ ਦਿੱਤਾ ਸੀ, ਜਿਸ ਨੂੰ ਉਸ ਨੇ ਪਾਸ ਕਰ ਲਿਆ ਅਤੇ ਜੱਜ ਬਣੀ ਪ੍ਰਭਜੋਤ ਕੌਰ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਪਿਤਾ ਜਸਵੰਤ ਸਿੰਘ ਨੂੰ ਦਿੱਤਾ।

ਪ੍ਰਭਜੋਤ ਦਾ ਕਹਿਣਾ ਹੈ ਕਿ ਉਸ ਨੂੰ ਪਰਿਵਾਰ ਵੱਲੋਂ ਬਹੁਤ ਸਾਥ ਮਿਲਿਆ, ਜਿਸ ਦੀ ਬਦੌਲਤ ਉਹ ਅੱਜ ਜੱਜ ਬਣ ਸਕੀ ਹੈ। ਪ੍ਰਭਜੋਤ ਨੇ ਕਿਹਾ ਕਿ ਉਸ ਦਾ ਮਕਸਦ ਸਿਰਫ਼ ਇਨਸਾਫ਼ ਕਰਨਾ ਹੋਵੇਗਾ। ਪਿਤਾ ਨੇ ਦੱਸਿਆ ਕਿ ਉਹ ਆਪਣੀ ਧੀ ਦੀ ਕਾਮਯਾਬੀ ਤੋਂ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਧੀਆਂ ਨੂੰ ਕਦੇ ਵੀ ਘੱਟ ਨਹੀਂ ਸਮਝਣਾ ਚਾਹੀਦਾ। ਇਸ ਦੇ ਨਾਲ ਹੀ ਪ੍ਰਭਜੋਤ ਨੇ ਹੋਰਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਜ਼ਿੰਦਗੀ ਵਿਚ ਮਿੱਥਿਆ ਹੋਇਆ ਟੀਚਾ ਦੂਰ ਨਹੀਂ ਹੁੰਦਾ, ਉਸ ਟੀਚੇ ਨੂੰ ਹਾਸਲ ਕਰਨ ਲਈ ਮਿਹਨਤ ਅਤੇ ਲਗਨ ਜ਼ਰੂਰੀ ਹੈ।

ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ

https://www.facebook.com/punjabibulletin/videos/1109481830371181