ਮਨਮੋਹਨ ਸਿੰਘ
ਮਨੁੱਖੀ ਸਮਾਜ ਵਿੱਚ ਕਈ ਅਜਿਹੀਆਂ ਆਕਰਸ਼ਕ ਸ਼ਖਸੀਅਤਾਂ ਹੁੰਦੀਆਂ ਹਨ ਜਿਨ੍ਹਾਂ ਦਾ ਮੁਕਾਬਲਾ ਅਸ਼ੀਂ ਇਤਰ ਦੇ ਵੱਡੇ ਸ਼ੋ-ਰੂਮ ਨਾਲ ਕਰ ਸਕਦੇ ਹਾਂ, ਉਨ੍ਹਾਂ ਦੀ ਸ਼ਖਸੀਅਤ ਵਿੱਚ ਅਜਿਹੇ ਬਹੁਪੱਖੀ ਗੁੱਣ ਹੁੰਦੇ ਹਨ, ਜਿਹੜੇ ਗ੍ਰਹਿਣ ਕਰਨੇ ਅਸੰਭਵ ,ਉਨ੍ਹਾਂ ਦੀ ਗਿਣਤੀ ਕਰਨੀ ਵੀ ਕਈ ਵਾਰ ਮੁਸ਼ਕਿਲ ਹੋ ਜਾਂਦੀ ਹੈ ਉਦਾਹਰਣ ਦੇ ਤੌਰ ਤੇ ਜਦੋਂ ਕਦੇ ਅਸੀਂ ਇਤਰ ਦੇ ਵੱਡੇ ਸ਼ੋ-ਰੂਮ ਵਿੱਚ ਜਾਂਦੇ ਭਾਵੇਂ ਅਸੀਂ ਇਤਰ ਦੇ ਵੱਡੇ ਸ਼ੋ-ਰੂਮ ਤੋਂ ਕੁਝ ਖਰੀਦ ਕਰੀਏ ਜਾਂ ਨਾ ਪਰ ਸਾਨੂੰ ਇਤਰ ਦੇ ਸ਼ੋ-ਰੂਮ ਤੋਂ ਬਾਹਰ ਆ ਕੇ ਇਤਰ ਦੀ ਮਹਿਕ ਜ਼ਰੂਰ ਮਹਿਸੂਸ ਹੁੰਦੀ ਹੈ । ਇਹ ਗੱਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ ਦੇ ਇੱਕ ਇੰਜੀਨੀਅਰ ਇੰਜ: ਇੰਦਰਪਾਲ ਸਿੰਘ ਤੇ ਪੂਰੀ ਢੁੱਕਦੀ ਹੈ , ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ 2 ਸਾਲਾਂ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਡਾਇਰੈਕਟਰ ਸੰਚਾਲਨ ਨਿਯੁਕਤ ਕੀਤਾ ਹੈ।
ਇੰਜੀਨੀਅਰ ਇੰਦਰਪਾਲ ਸਿੰਘ ਦਾ ਜਨਮ ਗੁਰੂ ਕੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ 22 ਜੁਲਾਈ 1967 ਨੂੰ ਪਿਤਾ ਸ਼੍ਰੀ ਗੁਰਪ੍ਰੀਤ ਸਿੰਘ ਅਤੇ ਮਾਤਾ ਸ਼੍ਰੀ ਮਤੀ ਸੁਰਜੀਤ ਕੌਰ ਜੀ ਦੇ ਘਰ ਹੋਇਆ ।
ਉਨ੍ਹਾਂ ਆਪਣੀ ਮੈਟਿਕ ਪੱਧਰ ਦੀ ਪੜ੍ਹਾਈ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਅੰਮ੍ਰਿਤਸਰ ਅਤੇ ਪ੍ਰੀ-ਇੰਜੀਨੀਅਰਿੰਗ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਹਾਸਲ ਕੀਤੀ । ਉਹਨਾਂ ਨੇ ਇਲੈਕਟ੍ਰੀਕਲ ਵਿੱਚ ਇੰਜੀਨੀਅਰਿੰਗ (ਆਨਰਜ ਨਾਲ) ਗੁਰੂ ਨਾਨਕ ਇੰਜਨੀਅਰਿੰਗ ਕਾਲਜ, ਲੁਧਿਆਣਾ ਤੋਂ ਕੀਤੀ । ਉਨ੍ਹਾਂ ਨੇ ਸੰਨ 1991 ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਹਿਲਾਂ ਪੰਜਾਬ ਸਟੇਟ ਇਲੈਕਟੀਸਿਟੀ ਬੋਰਡ ਵਿੱਚ ਬਤੌਰ ਏ.ਈ. ਵੱਜੋਂ ਪੰਜਾਬ ਦੇ ਬਿਜਲੀ ਖਪਤਕਾਰਾ ਤੇ ਆਮ ਨਾਗਰਿਕਾਂ ਨੂੰ ਸਮਰਪਿਤ ਅਦਾਰੇ ਵਿੱਚ ਆਪਣੀ ਸੇਵਾ ਸ਼ੁਰੂ ਕੀਤੀ ਅਤੇ 35 ਸਾਲਾਂ ਦੇ ਲੰਮੇ ਸਮੇਂ ਸਰਵਿਸ ਅਰਸੇ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵੱਖ ਵੱਖ ਮਹੱਤਵਪੂਰਨ ਵਿੰਗਾਂ ਜਿਨ੍ਹਾਂ ਵਿੱਚ ਵਿਸ਼ੇਸ਼ ਕਰਕੇ ਸੰਚਾਲਣ ਇਨਫੋਰਸਮੈਂਟ ਅਤੇ ਵਣਜ ਵਿੱਚ ਸਮੇਂ ਸਮੇਂ ਤੇ ਵੱਖ-ਵੱਖ ਅਹੁਦਿਆ ਤੇ ਸੇਵਾਵਾਂ ਨਿਭਾਉਂਦੇ ਹੋਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵਡੇਰੇ ਹਿੱਤਾਂ ਦਾ ਧਿਆਨ ਰੱਖਦਿਆ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਪ੍ਰਤੀਬਿੰਬ ਨੂੰ ਹੋਰ ਉੱਚਾ ਚੁੱਕਣ ਲਈ ਹਮੇਸ਼ਾ ਮਹੱਤਵਪੂਰਨ ਯੋਗਦਾਨ ਪਾਇਆ ।
ਉਨ੍ਹਾਂ ਨੇ ਬਤੌਰ ਉਪ ਮੁੱਖ ਇੰਜੀਨੀਅਰ ਸੰਚਾਲਨ ਸਰਕਲ ਕਪੂਰਥਲਾ ਸੇਵਾ ਨਿਭਾਉਂਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਜਸ਼ਨਾਂ ਦੌਰਾਨ 24 ਘੰਟੇ ਨਿਰਵਿਘਨ ਤੇ ਪਾਏਦਾਰ ਬਿਜਲੀ ਸਪਲਾਈ ਲਈ ਕੰਮ ਕੀਤਾ ।
ਉਨ੍ਹਾਂ ਨੂੰ ਮਾਰਚ 2023 ਵਿੱਚ ਬਤੌਰ ਮੁੱਖ ਇੰਜੀਨੀਅਰ ਹਾਈਡਲ ਵਜੋਂ ਤਰੱਕੀ ਮਿਲੀ। ਉਨ੍ਹਾਂ ਨੇ ਪਾਵਰਕਾਮ ਵਿੱਚ ਬਤੌਰ ਮੁੱਖ ਇੰਜੀਨੀਅਰ ਸੰਚਾਲਨ ਕੇਂਦਰੀ ਜੋਨ, ਮੁੱਖ ਇੰਜੀਨੀਅਰ ਇਨਫੋਰਸਮੈਂਟ ਵਿਚ ਸੇਵਾਵਾਂ ਨਿਭਾਈਆਂ ਅਤੇ ਪੰਜਾਬ ਵਿਚੋਂ ਬਿਜਲੀ ਚੋਰੀ ਨੂੰ ਰੋਕਣ ਲਈ ਜ਼ਬਰਦਸਤ ਮੁਹਿੰਮ ਚਲਾਈਆਂ।
ਲੇਖਕ ਦਾ ਇੰਜ਼ ਇੰਦਰਪਾਲ ਸਿੰਘ ਨਾਲ ਨਿਜੀ ਪਧਰ ਤੇ ਸੰਨ 2010 ਤੋਂ ਸੰਪਰਕ ਵਿੱਚ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਪੰਜਾਬ ਵਿੱਚ ਬਿਜਲੀ ਦੇ ਇਤਿਹਾਸ ਅਤੇ ਪ੍ਰਾਪਤੀਆਂ ਸਬੰਧੀ ਪ੍ਰਕਾਸ਼ਿਤ ਕਾਫੀ ਟੇਬਲ ਬੁੱਕ ਵਿੱਚ ਐਡੀਟੋਰੀਅਲ ਪ੍ਰਬੰਧਕਾਂ ਵਿੱਚ ਲੇਖਕ ਅਤੇ ਇੰਜ਼ ਇੰਦਰਪਾਲ ਸਿੰਘ ਨਾਲ ਬਹੁਤ ਸਮਾਂ ਇਕਠੇ ਕੰਮ ਕਰਨ ਦਾ ਮੌਕਾ ਮਿਲਿਆ।
ਬਤੌਰ ਡਾਇਰੈਕਟਰ ਸੰਚਾਲਨ ਨਿਯੁਕਤੀ ਲਈ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇੰਜ: ਇੰਦਰਪਾਲ ਸਿੰਘ ਇੱਕ ਪੇਸ਼ਵਾਰ ਇੰਜੀਨੀਅਰ ਹੋਣ ਦੇ ਨਾਲ ਨਾਲ ਰੰਗਮੰਚ ਦੇ ਵੀ ਇੱਕ ਕਲਾਕਾਰ ਹਨ । ਉਹ ਟੀ.ਵੀ.ਕੇਂਦਰ ਦੂਰਦਰਸ਼ਨ ਜਲੰਧਰ ਦੇ ਕਲਾਕਾਰਾਂ ਦੀ ਪ੍ਰਵਾਨਤ ਸੂਚੀ ਵਿੱਚ ਸ਼ਾਮਲ ਹਨ । ਪੰਜਾਬੀ ਦੇ ਕਈ ਪ੍ਰਸਿੱਧ ਸੀਰੀਅਲਾਂ ਵਿੱਚ ਉਨ੍ਹਾਂ ਦੀ ਪੇਸ਼ਕਾਰੀ ਰੰਗਮੰਚ ਦੇ ਸੰਸਾਰ ਭਰ ਵਿੱਚ ਪ੍ਰਸਿੱਧ ਕਲਾਕਾਰ ਸਵਰਗੀ ਸ੍ਰੀ ਜਸਪਾਲ ਭੱਟੀ ਦੀ ਕਲਾ ਨਾਲ ਸੁਮੇਲ ਖਾਊਦੇ ਵੱਖ-ਵੱਖ ਰੰਗਾਂ ਵੇਖੇ ਜਾ ਸਕਦੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਮਨੁੱਖਤਾ ਦੀ ਭਲਾਈ ਕਈ ਵਾਰ ਖੂਨਦਾਨ ਵੀ ਕੀਤਾ । ਉਨ੍ਹਾਂ ਨੂੰ ਸਮੇਂ ਸਮੇਂ ਤੇ ਸਰਕਾਰੀ ਅਤੇ ਕਈ ਸਮਾਜਿਕ ਭਲਾਈ ਦੇ ਕੰਮਾਂ ਲਈ ਸਨਮਾਨਿਆ ਗਿਆ ਹੈ । ਉਹਨਾਂ ਦੇ ਪਿਤਾ ਗੁਰਪ੍ਰੀਤ ਸਿੰਘ ਇੱਕ ਪੀ.ਸੀ.ਐਸ ਅਫਸਰ ਅਤੇ ਮਾਤਾ ਸੁਰਜੀਤ ਕੌਰ ਇੱਕ ਸਕੂਲ ਲੈਕਚਰਾਰ ਸਨ । ਉਨ੍ਹਾਂ ਦੀ ਪਤਨੀ ਤੇ ਹਮਸਫਰ ਬਲਜੀਤ ਕੌਰ ਇੱਕ ਸਰਕਾਰੀ ਅਧਿਆਪਕ ਹਨ ਅਤੇ ਜਲੰਧਰ ਵਿੱਖੇ ਸੇਵਾ ਨਿਭਾਅ ਰਹੇ ਹਨ । ਉਨਹਾਂ ਦੀ ਬੇਟੀ ਡਾਕਟਰ ਅੰਨੂਰੀਤ ਕੋਰ ਐਮ.ਬੀ.ਬੀ.ਐਸ.ਕਰਨ ਉਪਰੰਤ ਅਮਰੀਕਾ ਵਿਖੇ ਉਚੇਰੀ ਵਿੱਦਿਆ ਪ੍ਰਾਪਤ ਕਰ ਰਹੀ ਹੈ ਜਦੋਂ ਬੇਟਾ ਗੁਰਨੂਰ ਸਿੰਘ ਥਾਪਰ ਕਾਲਜ, ਪਟਿਆਲਾ ਤੋਂ ਕੰਪਿਊਟਰ ਇੰਜਨੀਅਰਿੰਗ ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਪੂਨੇ ਵਿਖੇ ਇਕ ਕੰਪਨੀ ਵਿਚ ਕੰਮ ਕਰ ਰਿਹਾ ਹੈ।
(ਲੇਖਕ ਬਾਰੇ: ਮਨਮੋਹਨ ਸਿੰਘ , ਉਪ ਸਕੱਤਰ ਲੋਕ ਸੰਪਰਕ ਸੇਵਾ ਮੁਕਤ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡI ਫੋਨ 8437725172)