ਜਲੰਧਰ ਦੇ ਕਈ ਇਲਾਕਿਆਂ ‘ਚ ਅੱਜ ਬਿਜਲੀ ਰਹੇਗੀ ਬੰਦ, ਲੱਗੇਗਾ ਲੰਮਾ ਕੱਟ

0
208

ਜਲੰਧਰ, 15 ਜਨਵਰੀ | ਪਾਵਰਕਾਮ ਅੱਜ ਸ਼ਹਿਰ ਦੇ ਕਈ ਇਲਾਕਿਆਂ ‘ਚ ਬਿਜਲੀ ਬੰਦ ਰਖੇਗਾ। ਤਾਰਾਂ ਦੀ ਸਾਂਭ-ਸੰਭਾਲ ਅਤੇ ਦਰੱਖਤਾਂ ਦੀ ਕਟਾਈ ਕਾਰਨ 132 ਕੇਵੀ ਸਬ ਸਟੇਸ਼ਨ ਅਰਬਨ ਅਸਟੇਟ ਫੇਜ਼-2 ਤੋਂ ਬਣੇ 11 ਕੇਵੀ ਗੁਰੂ ਨਾਨਕ ਨਗਰ, ਗੀਤਾ ਮੰਦਰ, ਹਾਊਸਿੰਗ ਬੋਰਡ ਕਾਲੋਨੀ, ਨਿਊ ਮਾਡਲ ਟਾਊਨ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਬੰਦ ਰਹੇਗੀ।

ਅਰਬਨ ਅਸਟੇਟ ਫੇਜ਼-2, ਮਾਡਲ ਟਾਊਨ, ਗੀਤਾ ਮੰਦਿਰ ਏਰੀਆ, ਮਾਡਲ ਟਾਊਨ ਮਾਰਕੀਟ, ਸਤਕਰਤਾਰ ਨਗਰ, ਇਨਕਮ ਟੈਕਸ ਕਾਲੋਨੀ, ਪ੍ਰਕਾਸ਼ ਨਗਰ, ਗੁਰੂ ਨਾਨਕ ਨਗਰ, ਗੁਰੂ ਨਗਰ, ਜੋਤੀ ਨਗਰ, ਵਸੰਤ ਵਿਹਾਰ, ਵਸੰਤ ਐਵੇਨਿਊ, ਮਾਡਲ ਟਾਊਨ ਦੇ ਨਾਲ ਲੱਗਦੇ ਖੇਤਰ ਪ੍ਰਭਾਵਿਤ ਹੋਣਗੇ।

(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)