ਬਿਜਲੀ ਮੰਤਰੀ ਹਰਭਜਨ ਸਿੰਘ ਨੇ ਟੀ.ਐਸ.ਪੀ.ਐਲ. ਨੂੰ ਯੂਨਿਟ 2 ਦੇ ਓਵਰਹਾਲ ਵਿੱਚ ਤੇਜ਼ੀ ਲਿਆਉਣ ਅਤੇ ਸਾਰੀਆਂ ਯੂਨਿਟਾਂ ਦੀ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਲਈ ਦਿੱਤੇ ਨਿਰਦੇਸ਼

0
1079

ਪਟਿਆਲਾ | ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਕੱਲ੍ਹ 1980 ਮੈਗਾਵਾਟ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀ.ਐਸ.ਪੀ.ਐਲ.), ਕੋਲਾ ਅਧਾਰਿਤ ਥਰਮਲ ਪਲਾਂਟ ਦਾ ਦੌਰਾ ਕੀਤਾ। ਇਹ ਜਾਣਕਾਰੀ ਅੱਜ ਇੱਥੇ ਪੀ.ਐਸ.ਪੀ.ਸੀ.ਐਲ. ਦੇ ਬੁਲਾਰੇ ਨੇ ਇੱਕ ਪ੍ਰੈਸ ਨੋਟ ਵਿੱਚ ਦਿੱਤੀ। ਸ਼੍ਰੀ ਹਰਭਜਨ ਸਿੰਘ ਬਿਜਲੀ ਮੰਤਰੀ ਨੇ ਟੀ.ਐਸ.ਪੀ.ਐਲ ਦੇ ਬਾਇਲਰ ਵਿੱਚ ਨੁਕਸ ਕਾਰਨ ਯੂਨਿਟ ਦੇ  ਵਾਰ-ਵਾਰ ਬੰਦ ਹੋਣ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ।

ਬਿਜਲੀ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਵੀ ਟੀ.ਐਸ.ਪੀ.ਐਲ ਦੇ ਸਾਰੀਆਂ ਯੂਨਿਟਾਂ ਦੀ ਉਪਲਬਧਤਾ ਨੂੰ ਯਕੀਨੀ ਨਹੀਂ ਬਣਾ ਸਕਿਆ ਸੀ, ਇਸ ਲਈ ਹੁਣ ਟੀਐਸਪੀਐਲ ਦੇ ਅਧਿਕਾਰੀਆਂ ਨੂੰ ਗਰਮੀਆਂ ਅਤੇ ਝੋਨੇ ਦੇ ਸੀਜ਼ਨ ਦੌਰਾਨ ਤਿੰਨੋਂ ਯੂਨਿਟਾਂ ਦੀ ਉਪਲਬਧਤਾ ਬਰਕਰਾਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਰਾਜ ਦੇ ਬਿਜਲੀ ਖਪਤਕਾਰਾਂ ਨੂੰ ਬਿਜਲੀ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ।

ਟੀਐਸਪੀਐਲ ਨੂੰ ਯੂਨਿਟ ਨੰਬਰ  2  ਨੂੰ 15 ਮਈ ,2022 ਮਈ ਤੱਕ ਯੋਜਨਾਬੱਧ ਸਾਲਾਨਾ ਓਵਰਹਾਲਿੰਗ ਦੇ ਅਧੀਨ  ਬਿਜਲੀ ਪੈਦਾ ਕਰਨਾ ਸ਼ੁਰੂ ਕਰਨ ਲਈ ਵੀ ਨਿਰਦੇਸ਼ ਕੀਤਾ ਗਿਆ ਤਾਂ ਜੋ ਰਾਜ ਦੇ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਸਕੇ।

ਬਿਜਲੀ ਮੰਤਰੀ ਨੇ ਸਾਈਟ ‘ਤੇ ਕੋਲੇ ਦੇ ਸਟਾਕ ਦਾ ਮੁਆਇਨਾ ਕੀਤਾ ਅਤੇ ਟੀਐਸਪੀਐਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਟੀਐਸਪੀਐਲ ਦੇ ਸਾਰੇ ਯੂਨਿਟਾਂ ਨੂੰ ਚਲਾਉਣ ਲਈ ਕਾਫੀ ਕੋਲੇ  ਦੇ ਸਟਾਕ ਨੂੰ ਯਕੀਨੀ ਬਣਾਉਣ ਖਾਸ ਕਰਕੇ ਝੋਨੇ ਦੇ ਸੀਜ਼ਨ ਦੌਰਾਨ ਅਜਿਹਾ ਨਾ ਹੋਵੇ ਕਿ ਸਰਕਾਰ ਨੂੰ ਫਰਮ ਦੇ ਖਿਲਾਫ ਦੰਡਕਾਰੀ ਕਾਰਵਾਈ ਕਰਨ ਲਈ ਮਜਬੂਰ ਹੋਵੇ।

ਇਸ ਤੋਂ ਇਲਾਵਾ ਉਸਨੇ ਅੱਗੇ ਕਿਹਾ ਕਿ ਇਸ ਸਾਲ 2022 ਦੇ ਤਾਪਮਾਨ ਨੇ 1901 ਤੋਂ ਬਾਅਦ 122 ਸਾਲਾਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ, ਗਰਮੀ ਦੀ ਲਹਿਰ ਨਾਲ ਮਾਰਚ 2022  ਭਾਰਤ  ਦਾ ਸਭ ਤੋਂ ਗਰਮ ਮਹੀਨਾ ਹੈ। ਅਪਰੈਲ-2022 ਵਿੱਚ ਅਤਿ ਦੀ ਗਰਮੀ ਅਤੇ ਗਰਮ ਮੌਸਮ ਬੇਰੋਕ ਜਾਰੀ ਰਿਹਾ ਖੁਸ਼ਕ ਮੌਸਮ ਅਤੇ ਤੀਬਰ ਗਰਮੀ ਦੀਆਂ ਲਹਿਰਾਂ ਦੇ ਕਾਰਨ  ਰਾਜ ਵਿੱਚ ਤਾਪਮਾਨ 46 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ, ਜਿਸ ਦੇ ਨਤੀਜੇ ਵਜੋਂ ਅਪ੍ਰੈਲ-2022 ਦੇ ਮਹੀਨੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਬੇਮਿਸਾਲ ਬਿਜਲੀ ਦੀ ਮੰਗ ਹੋਈ ਹੈ।ਉੱਤਰੀ ਖੇਤਰ ਵਿੱਚ ਅਜਿਹੀ ਤੀਬਰ ਗਰਮੀ ਦੇ ਨਾਲ-ਨਾਲ ਦੇਸ਼ ਵਿੱਚ ਮੌਜੂਦ ਕੋਲੇ ਦੀ ਕਮੀ ਦੇ ਨਤੀਜੇ ਵਜੋਂ ਐਕਸਚੇਂਜ ਵਿੱਚ ਉਪਲਬਧ ਬਿਜਲੀ ਦੀ ਕਮੀ ਹੋ ਗਈ ਹੈ। ਇਸ ਕਾਰਨ ਦੇਸ਼ ਨੂੰ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੀ.ਐਸ.ਪੀ.ਸੀ.ਐਲ. 26 ਅਪ੍ਰੈਲ, 2022 ਤੱਕ ਇਸ ਮੁਸ਼ਕਲ ਸਥਿਤੀ ਦਾ ਪ੍ਰਬੰਧਨ ਕਰ ਰਿਹਾ ਸੀ ਅਤੇ ਖਪਤਕਾਰਾਂ ਦੇ ਸਾਰੇ ਵਰਗਾਂ ਨੂੰ ਲੋੜੀਂਦੀ ਸਪਲਾਈ ਪ੍ਰਦਾਨ ਕਰ ਰਿਹਾ ਸੀ। ਹਾਲਾਂਕਿ, 26 ਅਪ੍ਰੈਲ, 2022 ਦੀ ਅੱਧੀ ਰਾਤ ਦੌਰਾਨ, ਟੀ.ਐਸ.ਪੀ.ਐਲ. ਤੋਂ 850 ਮੈਗਾਵਾਟ ਯਾਨੀ 660 ਮੈਗਾਵਾਟ ਤੋਂ ਵੱਧ ਬਿਜਲੀ ਦੀ ਆਊਟੇਜ ਹੋਈ। ਤਲਵੰਡੀ ਅਤੇ ਰੋਪੜ ਥਰਮਲ ਪਲਾਂਟ ਤੋਂ 210 ਮੈਗਾਵਾਟ ਨੁਕਸ ਪੈਣ ਕਾਰਨ ਸਥਿਤੀ ਹੋਰ ਵਿਗੜ ਗਈ। ਹੁਣ ਰੋਪੜ ਯੂਨਿਟ ਨੰਬਰ 6 ਅਤੇ ਟੀ.ਐਸ.ਪੀ.ਐਲ. ਯੂਨਿਟ ਨੰਬਰ 3 ਪੂਰਾ ਲੋਡ ਤੇ ਬਿਜਲੀ  ਪੈਦਾ ਕਰ ਰਿਹਾ ਹੈ। ਰੋਪੜ ਯੂਨਿਟ ਨੰ. 5 ਓਵਰਹਾਲ ਅਧੀਨ ਬਿਜਲੀ ਪੈਦਾ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।  1 ਮਈ ਤੋਂ, 300 ਮੈਗਾਵਾਟ ਹੋਰ ਬਿਜਲੀ ਜੋ ਕਿ ਬੈਂਕਿੰਗ ਲਈ ਸਪਲਾਈ ਕੀਤੀ ਜਾ ਰਹੀ ਸੀ, ਸਥਾਨਕ ਸਪਲਾਈ ਲਈ ਉਪਲਬਧ ਹੋ ਗਿਆ ਹੈ। 

ਅਜਿਹੀ ਸਥਿਤੀ ਦੇ ਬਾਵਜੂਦ, ਪੀਐਸਪੀਸੀਐਲ ਨੇ ਪਿਛਲੇ ਸਾਲ ਦੇ 6860 ਮੈਗਾਵਾਟ ਦੇ ਮੁਕਾਬਲੇ 30-04-2022 ਨੂੰ ਆਪਣੇ ਸਾਰੇ ਸਰੋਤਾਂ ਤੋਂ 9986 ਮੈਗਾਵਾਟ ਬਿਜਲੀ ਦੀ ਸਿਖਰ ਮੰਗ ਨੂੰ ਪੂਰਾ ਕੀਤਾ ਹੈ। ਪੀਐਸਪੀਸੀਐਲ ਨੇ ਅਪ੍ਰੈਲ 2022 ਦੇ ਮਹੀਨੇ ਦੌਰਾਨ ਔਸਤਨ 6821 ਮੈਗਾਵਾਟ ਦੀ ਸਪਲਾਈ ਕੀਤੀ ਜੋ ਕਿ ਅਪ੍ਰੈਲ 2021 ਦੌਰਾਨ ਸਪਲਾਈ ਕੀਤੀ 5162 ਮੈਗਾਵਾਟ ਦੀ ਮਾਸਿਕ ਔਸਤ ਨਾਲੋਂ 32% ਵੱਧ ਹੈ। ਇਸ ਵਧੀ ਹੋਈ ਮੰਗ ਨੂੰ ਪੂਰਾ ਕਰਨ ਲਈ ਪੀ.ਐਸ.ਪੀ.ਸੀ.ਐਲ. ਨੇ ਅਪ੍ਰੈਲ 2022 ਦੇ ਮਹੀਨੇ ਵਿੱਚ 11 ਰੁਪਏ ਪ੍ਰਤੀ ਯੂਨਿਟ ਤੋਂ ਵੱਧ ਦੀ ਦਰ ਨਾਲ 305 ਐਮਯੂ ਦੀ ਖਰੀਦ ਕੀਤੀ ਹੈ ਜਦੋਂ ਕਿ 2021 ਵਿੱਚ 3.48 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਸਿਰਫ 177 ਐਮਯੂ ਖਰੀਦੇ ਗਏ ਸਨ। ਬਿਜਲੀ ਮੰਤਰੀ ਨੇ ਕਿਹਾ ਕਿ ਰਾਜ ਵਿੱਚ ਸਪਲਾਈ ਦੀ ਸਥਿਤੀ ਵਿੱਚ ਕਾਫੀ ਸੁਧਾਰ ਹੋਇਆ ਹੈ ਅਤੇ ਸਾਰੇ ਏਪੀ ਅਤੇ ਹੋਰ ਖਪਤਕਾਰਾਂ ਨੂੰ ਪਿਛਲੇ 2-3 ਦਿਨਾਂ ਤੋਂ ਨਿਯਮਤ ਸਪਲਾਈ ਦਿੱਤੀ ਜਾ ਰਹੀ ਹੈ।