ਜਲੰਧਰ ਦੇ ਇਨ੍ਹਾਂ ਇਲਾਕਿਆਂ ‘ਚ ਅੱਜ ਬਿਜਲੀ ਦਾ ਲੱਗੇਗਾ ਕੱਟ

0
226

ਜਲੰਧਰ, 19 ਨਵੰਬਰ | ਪਾਵਰਕਾਮ ਵੱਲੋਂ 19 ਨਵੰਬਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਟੀ.ਵੀ. ਸੈਂਟਰ ਦੇ ਨਾਲ ਲੱਗਦੇ 66 ਕੇਵੀ ਗਰਿੱਡ ਦੀ ਮੁਰੰਮਤ ਕੀਤੀ ਜਾਵੇਗੀ, ਜਿਸ ਕਾਰਨ ਇਸ ਗਰਿੱਡ ਤੋਂ ਚੱਲਣ ਵਾਲੇ 11 ਕੇਵੀ ਫੀਡਰ ਬੰਦ ਰਹਿਣਗੇ। ਇਸ ਤਰ੍ਹਾਂ ਦੋ ਘੰਟੇ ਬਿਜਲੀ ਬੰਦ ਰਹੇਗੀ।

ਪ੍ਰਭਾਵਿਤ ਇਲਾਕਿਆਂ ਵਿਚ ਸ਼ਹੀਦ ਊਧਮ ਸਿੰਘ ਨਗਰ, ਡਾ. ਬੀ.ਆਰ. ਅੰਬੇਡਕਰ ਮਾਰਗ, ਭਗਵਾਨ ਵਾਲਮੀਕੀ ਚੌਕ, ਰੌਣਕ ਬਾਜ਼ਾਰ, ਟਿੱਕੀ ਵਾਲਾ ਚੌਕ, ਸ਼ੇਖਾਂ ਬਾਜ਼ਾਰ, ਪੱਕਾ ਬਾਗ, ਅਲੀ ਮੁਹੱਲਾ, ਮਕਦੂਮਪੁਰਾ, ਧੋਬੀ ਮੁਹੱਲਾ, ਘੋੜੇ ਵਾਲਾ ਚੌਕ, ਬਕਰੀਆਂ ਵਾਲਾ ਚੌਕ, ਬਰਾਂਡਰਾ ਚੌਂਕ, ਇਸਲਾਮਗੰਜ, ਸੂਰਜਗੰਜ ਅਤੇ ਆਸਪਾਸ ਦੇ ਇਲਾਕੇ ਸ਼ਾਮਲ ਹਨ।

(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)