ਜਲੰਧਰ | ਫੋਕਲ ਪੁਆਇੰਟ ਤੋਂ ਚੱਲਦੇ 66 KV ਫੀਡਰ ਦੀ ਮੁਰੰਮਤ ਕਾਰਨ ਐਤਵਾਰ ਨੂੰ ਜਲੰਧਰ ਦੇ ਕਈ ਇਲਾਕਿਆਂ ‘ਚ ਬਿਜਲੀ ਬੰਦ ਰਹੇਗੀ। ਬਿਜਲੀ ਸਪਲਾਈ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।
ਬਾਬਾ ਮੋਹਨ ਦਾਸ ਨਗਰ, ਕਾਲੀਆ ਕਾਲੋਨੀ, ਫਾਜ਼ਿਲਪੁਰ ਇੰਡਸਟਰੀ, ਗਲੋਬ ਕਾਲੋਨੀ, ਸੈਨਿਕ ਕਾਲੋਨੀ, ਵਿਵੇਕਾਨੰਦ ਪਾਰਕ, ਨਿਊ ਫੋਕਲ ਪੁਆਇੰਟ ਐਕਸਟੈਂਸ਼ਨ, ਕਰਨਾਲ-2, ਗਦਾਈਪੁਰ ਤੇ ਸ਼ੀਤਲ ਨਗਰ ਇਲਾਕਿਆਂ ‘ਚ ਬਿਜਲੀ ਬੰਦ ਰਹੇਗੀ।
ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ ਹਰਜਿੰਦਰ ਸਿੰਘ ਬਾਂਸਲ ਨੇ ਦੱਸਿਆ- ਫੀਡਰ ਦੀ ਮੁਰੰਮਤ ਕਾਰਨ ਵੱਖ-ਵੱਖ ਇਲਾਕਿਆਂ ‘ਚ ਬਿਜਲੀ 7 ਘੰਟੇ ਬੰਦ ਰਹੇਗੀ। ਉਨ੍ਹਾਂ ਕਿਹਾ ਕਿ ਫੀਡਰ ਦੀ ਮੇਨਟੀਨੈਂਸ ਨੂੰ ਲੈ ਕੇ ਬਿਜਲੀ ਬੰਦ ਕੀਤੀ ਜਾ ਰਹੀ ਹੈ। ਫੀਡਰ ਦੇ ਨਾਲ ਲੱਗਦੇ ਇਲਾਕਿਆਂ ‘ਚ ਵੀ ਬਿਜਲੀ ਬੰਦ ਰਹੇਗੀ।
(Sponsored : ਜਲੰਧਰ ‘ਚ ਸਭ ਤੋਂ ਸਸਤੇ ਸੂਟਕੇਸ ਖਰੀਦਣ ਅਤੇ ਬੈਗ ਬਣਵਾਉਣ ਲਈ ਕਾਲ ਕਰੋ – 9646-786-001)
(ਨੋਟ – ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।