ਪੋਸਟ ਮੈਟ੍ਰਿਕ ਸਕਾਲਰਸ਼ਿਪ : SC ਤੇ BC ਵਿਦਿਆਰਥੀਆਂ ਲਈ ਪੋਰਟਲ ਖੁੱਲ੍ਹਾ, 26 ਤੋਂ 4 ਜਨਵਰੀ ਹੋ ਸਕੇਗਾ ਅਪਲਾਈ, ਸਮੱਸਿਆ ਆਉਣ ‘ਤੇ ਕਰੋ ਸ਼ਿਕਾਇਤ

0
2660

ਚੰਡੀਗੜ੍ਹ | ਡਾ. ਬੀ.ਆਰ.ਅੰਬੇਡਕਰ ਐਸ.ਸੀ.ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਪੋਰਟਲ ਖੁੱਲ੍ਹ ਚੁੱਕਾ ਹੈ। ਆਨਲਾਈਨ ਫਾਰਮ ਭਰਨ ਦੀ ਤਰੀਕ 26 ਨਵੰਬਰ ਤੋਂ 4 ਜਨਵਰੀ ਤੱਕ ਹੈ। ਇਸ ਸਕੀਮ ਤਹਿਤ ਇਕ ਕਾਲਜ ਤੋਂ ਵੱਧ ਕਿਸੇ ਦੂਸਰੇ ਕਾਲਜ ਵਿਚ ਅਪਲਾਈ ਨਹੀਂ ਕੀਤਾ ਜਾ ਸਕਦਾ।

ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਸਕਾਲਰਸ਼ਿਪ ਸਕੀਮ ਅਧੀਨ ਪੰਜਾਬ ਦੇ ਐਸ.ਸੀ. ਜਾਤੀ ਵਰਗ ਨਾਲ ਸਬੰਧਤ ਵਿਦਿਆਰਥੀ, ਜਿਨ੍ਹਾਂ ਦੇ ਮਾਤਾ-ਪਿਤਾ ਦੀ ਸਾਲਾਨਾ ਆਮਦਨ 4 ਲੱਖ ਰੁਪਏ ਤੋਂ ਘੱਟ ਹੈ ਉਹ ਦਸਵੀਂ ਤੋਂ ਬਾਅਦ ਦੇ ਕੋਰਸਾਂ ਲਈ ਪੰਜਾਬ ਤੇ ਚੰਡੀਗੜ੍ਹ ਵਿੱਚ ਉਚੇਰੀ ਸਿੱਖਿਆ ਲੈਣ ਲਈ ਸਕਾਲਰਸ਼ਿਪ ਲੈਣ ਲਈ ਅਪਲਾਈ ਕਰ ਸਕਦੇ ਹਨ।

ਉਹਨਾਂ ਅੱਗੇ ਦੱਸਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਓ.ਬੀ.ਸੀ. ਸਕੀਮ ਅਧੀਨ ਪੰਜਾਬ ਦੇ ਪੱਛੜੀਆਂ ਸ਼ੇਣੀਆਂ ਦੇ ਵਿਦਿਆਰਥੀ ਜਿਨ੍ਹਾਂ ਦੇ ਮਾਤਾ-ਪਿਤਾ ਦੀ ਸਾਲਾਨਾ ਆਮਦਨ 1.50 ਲੱਖ ਰੁਪਏ ਤੋਂ ਘੱਟ ਹੈ, ਦਸਵੀਂ ਤੋਂ ਬਾਅਦ ਉਹ ਅਪਲਾਈ ਕਰ ਸਕਦੇ ਹਨ।

ਕੀ-ਕੀ ਚਾਹੀਦਾ ਹੈ ਅਪਲਾਈ ਕਰਨ ਲਈ

  • ਆਧਾਰ ਕਾਰਡ ਨੰਬਰ
  • ਅੰਡਰਟੇਕਿੰਗ ਸਰਟੀਫਿਕੇਟ
  • ਜਾਤੀ ਸਰਟੀਫਿਕੇਟ
  • ਦੋ ਪਾਸਪੋਰਟ ਸਾਈਜ਼ ਫੋਟੋਆਂ
  • ਕਾਲਜ ਯੂਨੀਵਰਸਿਟੀ ਦੀ ਅਟੈਂਡਸ ਸਲਿੱਪ
  • ਰੈਜ਼ੀਰੈਂਸ ਸਰਟੀਫਿਕੇਟ
  • ਇਨਕਮ ਸਰਟੀਫਿਕੇਟ
  • ਕਾਲਜ ਦਾ ਆਈ ਡੀ ਕਾਰਡ

ਮੰਤਰੀ ਧਰਮਸੋਤ ਨੇ ਅੱਗੇ ਕਿਹਾ ਕਿ ਜੇਕਰ ਅਪਲਾਈ ਕਰਨ ਵਿਚ ਕਿਸੇ ਵੀ ਵਿਦਿਆਰਥੀ ਨੂੰ ਟੈਕਨੀਕਲ ਸਮੱਸਿਆ ਆਉਂਦੀ ਹੈ ਤਾਂ ਪੋਰਟਲ ਤੇ ਦਿੱਤੇ ਹੈਲਪ ਨੰਬਰ ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ।