ਨੇਤਾ ਹੀ ਬਚ ਨਹੀਂ ਪਾ ਰਹੇ, ਆਮ ਲੋਕਾਂ ਦਾ ਕੀ ਬਣੇਗਾ! ਜਲੰਧਰ ‘ਚ BJP ਨੇਤਾ ਨਾਲ ਬਾਈਕ ਸਵਾਰ ਲੁਟੇਰਿਆਂ ਨੇ ਕੀਤੀ ਖਿੱਚ-ਧੂਹ, ਮੋਬਾਇਲ ਖੋ ਕੇ ਫਰਾਰ

0
996

ਜਲੰਧਰ | ਮੰਗਲਵਾਰ ਦਿਨ-ਦਿਹਾੜੇ ਬਾਈਕ ਸਵਾਰ ਲੁਟੇਰਿਆਂ ਨੇ ਖਿੱਚ-ਧੂਹ ਕਰਦਿਆਂ ਭਾਜਪਾ ਨੇਤਾ ਕਿਸ਼ਨ ਲਾਲ ਸ਼ਰਮਾ ਦਾ ਮੋਬਾਇਲ ਖੋ ਲਿਆ। ਘਟਨਾ ਉਸ ਸਮੇਂ ਵਾਪਰੀ, ਜਦੋਂ ਉਹ ਬਲਦੇਵ ਨਗਰ ਸਥਿਤ ਆਪਣੇ ਘਰੋਂ ਬਾਹਰ ਨਿਕਲੇ ਹੀ ਸਨ। ਇਸ ਤੋਂ ਬਾਅਦ BJP ਨੇਤਾ ਨੇ ਰੌਲਾ ਪਾਇਆ ਤੇ ਮੌਕੇ ‘ਤੇ ਲੋਕ ਇਕੱਠੇ ਹੋ ਗਏ।

ਕਿਸ਼ਨ ਲਾਲ ਨੇ ਆਰੋਪ ਲਾਇਆ ਕਿ ਸ਼ਹਿਰ ‘ਚ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਪਹਿਲਾਂ ਵੀ ਬਾਈਕ ਸਵਾਰ ਲੁਟੇਰੇ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ ਤੇ ਇਕ ਔਰਤ ਦੇ ਕੰਨਾਂ ਦੀਆਂ ਵਾਲੀਆਂ ਲਾਹ ਲਈਆਂ ਸਨ। ਇਸ ਬਾਰੇ ਉਹ ਪੁਲਿਸ ਨੂੰ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਆਰੋਪੀ ਫੜੇ ਨਹੀਂ ਗਏ।

ਕਿਸ਼ਨ ਲਾਲ ਨੇ ਆਪਣੇ ਨਾਲ ਹੋਈ ਵਾਰਦਾਤ ਤੋਂ ਬਾਅਦ ਭੜਕਦਿਆਂ ਕਿਹਾ ਕਿ ਕਾਂਗਰਸ ਰਾਜ ‘ਚ ਕੋਈ ਵੀ ਸੁਰੱਖਿਅਤ ਨਹੀਂ ਹੈ। ਦਿਨੋ-ਦਿਨ ਲੁੱਟ-ਖੋਹ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ।