ਮਾਤਾ-ਪਿਤਾ ਦੀ ਗੈਰ-ਹਾਜ਼ਰੀ ਵਿੱਚ ਘਰ ‘ਚ ਦਾਖਲ ਹੋਇਆ ਪੁਲਿਸ ਮੁਲਾਜ਼ਮ, 14 ਸਾਲਾ ਗੂੰਗੀ-ਬੋਲ਼ੀ ਬੱਚੀ ਨਾਲ Rape ਦੀ ਕੋਸ਼ਿਸ਼

0
1435

ਜਲੰਧਰ | ਇਥੋਂ ਦੇ ਇਕ ਇਲਾਕੇ ‘ਚ ਇਕ ਪੁਲਿਸ ਮੁਲਾਜ਼ਮ ‘ਤੇ 14 ਸਾਲਾ ਗੂੰਗੀ-ਬੋਲ਼ੀ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼ ਦੇ ਆਰੋਪ ਨੇ ਖਾਕੀ ‘ਤੇ ਦਾਗ ਲਾ ਦਿੱਤਾ ਹੈ। ਆਰੋਪ ਹੈ ਕਿ ਪੁਲਿਸ ਮੁਲਾਜ਼ਮ ਬੱਚੀ ਦੇ ਮਾਤਾ-ਪਿਤਾ ਦੀ ਗੈਰ-ਹਾਜ਼ਰੀ ਵਿੱਚ ਘਰ ‘ਚ ਦਾਖਲ ਹੋ ਗਿਆ ਤੇ ਫਿਰ ਬੱਚੀ ਦੇ ਕੱਪੜੇ ਪਾੜ ਦਿੱਤੇ।

ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋਏ ਤਾਂ ਪੁਲਿਸ ਮੁਲਾਜ਼ਮ ਫਰਾਰ ਹੋ ਗਿਆ। ਲੋਕਾਂ ਨੇ ਰੋ ਰਹੀ ਬੱਚੀ ਨੂੰ ਸੰਭਾਲਿਆ ਤੇ ਥਾਣਾ ਨੰਬਰ 8 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ।

ਸ਼ਿਕਾਇਤ ਵਿੱਚ ਬੱਚੀ ਦੇ ਪਿਤਾ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਉਹ ਆਪਣੀ ਪਤਨੀ ਨਾਲ ਕੰਮ ‘ਤੇ ਗਿਆ ਸੀ, ਕੁਝ ਸਮੇਂ ਬਾਅਦ ਪੁਲਿਸ ਵਿਭਾਗ ‘ਚ ਬਤੌਰ ਡਰਾਈਵਰ ਤਾਇਨਾਤ ਮੁਲਾਜ਼ਮ ਉਨ੍ਹਾਂ ਦੇ ਘਰ ਆਇਆ। ਘਰ ‘ਚ ਉਨ੍ਹਾਂ ਦੀ 14 ਸਾਲਾ ਗੂੰਗੀ-ਬੋਲ਼ੀ ਬੱਚੀ ਇਕੱਲੀ ਸੀ।

ਉਨ੍ਹਾਂ ਆਰੋਪ ਲਾਇਆ ਕਿ ਆਰੋਪੀ ਨੇ ਬੱਚੀ ਨਾਲ ਗਲਤ ਹਰਕਤਾਂ ਕੀਤੀਆਂ ਅਤੇ ਫਿਰ ਉਸ ਦੇ ਕੱਪੜੇ ਪਾੜ ਕੇ ਰੇਪ ਕਰਨ ਦੀ ਕੋਸ਼ਿਸ਼ ਕੀਤੀ। ਰੌਲਾ ਸੁਣ ਕੇ ਲੋਕਾਂ ਦੇ ਇਕੱਠੇ ਹੋਣ ‘ਤੇ ਪੁਲਿਸ ਮੁਲਾਜ਼ਮ ਭੱਜ ਗਿਆ।

ਹਾਲਾਂਕਿ ਬੱਚੀ ਦੀ ਹਾਲਤ ਵੇਖ ਕੇ ਕੁਝ ਲੋਕਾਂ ਨੇ ਪੁਲਿਸ ਮੁਲਾਜ਼ਮ ਦਾ ਪਿੱਛਾ ਵੀ ਕੀਤਾ ਪਰ ਉਹ ਭੱਜਣ ‘ਚ ਕਾਮਯਾਬ ਹੋ ਗਿਆ। ਲੋਕਾਂ ਨੇ ਇਸ ਬਾਰੇ ਬੱਚੀ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਤੇ ਉਹ ਤੁਰੰਤ ਘਰ ਮੁੜ ਆਏ।

ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।