ਜਲੰਧਰ | ਬਸਤੀ ਬਾਵਾ ਖੇਲ ਦੇ ਨਾਕੇ ‘ਤੇ ਖੜ੍ਹੀ ਪੁਲਿਸ ਨੇ ਇਕ ਮਹਿਲਾ ਦਾ ਪਾਸਕ ਨਾ ਪਾਉਣ ‘ਤੇ ਚਾਲਾਨ ਕਰ ਦਿੱਤਾ। ਨਜ਼ਦੀਕ ਹੀ ਖੜ੍ਹੇ ਇੱਕ ਪੁਲਿਸ ਵਾਲੇ ਨੇ ਖੁਦ ਹੀ ਮਾਸਕ ਨਹੀਂ ਪਾਇਆ ਸੀ। ਮਹਿਲਾ ਨੇ ਉਸ ਪੁਲਿਸ ਕਰਮਚਾਰੀ ਦਾ ਵੀਡਿਓ ਬਣਾ ਕੇ ਵਾਇਰਲ ਕਰ ਦਿੱਤਾ।
ਰਿਚਾ ਨਾਂ ਦੀ ਮਹਿਲਾ ਕਪੂਰਥਲਾ ਦੇ ਆਰਸੀਐਫ ‘ਚੋਂ ਕੰਮ ਕਰਕੇ ਐਕਟਿਵਾ ‘ਤੇ ਜਲੰਧਰ ਸ਼ਹਿਰ ਆ ਰਹੀ ਸੀ। ਬਸਤੀ ਬਾਵਾ ਖੇਲ ਨਜ਼ਦੀਕ ਪੁਲਿਸ ਨਾਕਾ ਲੱਗਾ ਸੀ। ਪੁਲਿਸ ਨੇ ਉਸ ਦਾ ਮਾਸਕ ਨਾ ਪਾਉਣ ‘ਤੇ ਚਲਾਨ ਕਰ ਦਿੱਤਾ ਗਿਆ। ਮਹਿਲਾ ਜਦੋਂ ਅੱਗੇ ਗਈ ਤਾਂ ਉੱਥੇ ਖੜ੍ਹੇ ਇਕ ਪੁਲਿਸ ਵਾਲੇ ਨੇ ਮਾਸਕ ਨਹੀਂ ਪਾਇਆ ਸੀ। ਮਹਿਲਾ ਨੇ ਜਦੋਂ ਉਸ ਨੂੰ ਪੁੱਛਿਆ ਤਾਂ ਉਸ ਦਾ ਕੋਈ ਜਵਾਬ ਨਹੀਂ ਆਇਆ। ਮਹਿਲਾ ਨੇ ਉਸ ਦਾ ਵੀਡਿਓ ਬਣਾਇਆ ਅਤੇ ਵਾਇਰਲ ਕਰ ਦਿੱਤਾ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਮੁਲਾਜ਼ਮ ਜਵਾਬ ਦੇਣ ਤੋਂ ਭੱਜਦੇ ਨਜ਼ਰ ਆਏ। ਮੌਕੇ ‘ਤੇ ਮੌਜੂਦ ਏਐੱਸਆਈ ਭੁਪਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਵਾਲੇ ‘ਤੇ ਵੀ ਕਾਰਵਾਈ ਕਰ ਦਿੰਦੇ ਹਾਂ।