ਪੁਲਿਸ ਕਰਮਚਾਰੀ ਨੇ ਸ਼ਰਾਬ ਦੇ ਨਸ਼ੇ ‘ਚ ਪ੍ਰਵਾਸੀ ਮਜ਼ਦੂਰ ਨੂੰ ਕੁੱਟ-ਕੁੱਟ ਕੀਤਾ ਬੇਹੋਸ਼

0
1676

ਗੁਰਦਾਸਪੁਰ (ਜਸਵਿੰਦਰ ਬੇਦੀ) | ਬਟਾਲਾ ਦੇ ਕਾਹਨੂੰਵਾਨ ਰੋਡ ‘ਤੇ ਸਥਿਤ ਚੌਕੀ ‘ਚ ਇੱਕ ਪ੍ਰਵਾਸੀ ਮਜ਼ਦੂਰ ਨੇ ਆਪਣੇ ਭਰਾ ਰਾਕੇਸ਼ ਕੁਮਾਰ ‘ਤੇ ਤੰਗ-ਪ੍ਰੇਸ਼ਾਨ ਦੀ ਸ਼ਿਕਾਇਤ ਦਰਜ ਕਰਵਾਈ ਸੀ। ਚੌਕੀ ਵਿੱਚ ਡਿਊਟੀ ਕਰ ਰਹੇ ਹੋਮਗਾਰਡ ਲਖਬੀਰ ਚੰਦ ਨੇ ਸ਼ਰਾਬ ਦੇ ਨਸ਼ੇ ‘ਚ ਮਜ਼ਦੂਰ ਰਾਕੇਸ਼ ਕੁਮਾਰ ਨੂੰ ਇੰਨਾ ਕੁੱਟਿਆ ਕਿ ਉਹ ਬੇਹੋਸ਼ ਹੋ ਗਿਆ।

ਕੁੱਟਣ ਤੋਂ ਬਾਅਦ ਹੋਮ ਗਾਰਡ ਚੌਕੀ ‘ਚੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਪਰ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਫੜ ਲਿਆ। ਮੌਕੇ ‘ਤੇ ਮੌਜੂਦ ਚੌਕੀ ਇੰਚਾਰਜ ਨੇ ਪ੍ਰਵਾਸੀਆਂ ਨੂੰ ਸਮਝਾ ਕੇ ਸਿਵਲ ਹਸਪਤਾਲ ਬਟਾਲਾ ਭੇਜਿਆ ਅਤੇ ਉਸ ਦੇ ਇਲਾਜ ‘ਤੇ ਖਰਚ ਕਰਨ ਦਾ ਭਰੋਸਾ ਵੀ ਦਿੱਤਾ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵਾਂ ਭਰਾਵਾਂ ਦਾ ਆਪਸ ਵਿੱਚ ਝਗੜਾ ਸੀ, ਜਿਸ ਕਰਕੇ ਇੱਕ ਭਰਾ ਨੇ ਚੌਕੀ ‘ਚ ਸ਼ਿਕਾਇਤ ਦੇ ਦਿੱਤੀ। ਸਾਡੇ ਮਨ੍ਹਾ ਕਰਨ ‘ਤੇ ਵੀ ਪੁਲਿਸ ਰਾਕੇਸ਼ ਨੂੰ ਲੈ ਗਈ, ਅਸੀਂ ਵੀ ਨਾਲ ਤੁਰ ਪਏ। ਪੁਲਿਸ ਕਰਮਚਾਰੀ ਲਖਬੀਰ ਚੰਦ ਜੋ ਕਿ ਸ਼ਰਾਬੀ ਹਾਲਤ ਵਿੱਚ ਸੀ, ਨੇ ਪੁਲਿਸ ਚੌਕੀ ‘ਚ ਰਾਕੇਸ਼ ਦੇ ਥੱਪੜ ਮਾਰੇ, ਜਿਸ ਨਾਲ ਉਹ ਬੇਹੋਸ਼ ਹੋ ਗਿਆ।

ਰਾਕੇਸ਼ ਦੇ ਸਿਰ ‘ਚ ਪਹਿਲਾਂ ਵੀ ਸੱਟ ਲੱਗੀ ਹੋਈ ਸੀ, ਜਿਸ ਬਾਰੇ ਪੁਲਿਸ ਨੂੰ ਦੱਸਿਆ ਵੀ ਸੀ ਪਰ ਪੁਲਿਸ ਨੇ ਇੱਕ ਨਾ ਸੁਣੀ। ਪੁਲਿਸ ਦੀ ਕੁੱਟਮਾਰ ਨਾਲ ਰਾਕੇਸ਼ ਕੁਮਾਰ ਚੌਕੀ ਵਿਚ ਹੀ ਬੇਹੋਸ਼ ਹੋ ਗਿਆ। ਅਸੀਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹਾਂ।

ਸਿਵਲ ਹਸਪਤਾਲ ਬਟਾਲਾ ਦੇ ਡਾਕਟਰ ਨੇ ਦੱਸਿਆ ਕਿ 4 ਮਹੀਨੇ ਪਹਿਲਾਂ ਐਕਸੀਡੈਂਟ ਕਾਰਨ ਮਜ਼ਦੂਰ ਰਾਕੇਸ਼ ਦੇ ਸਿਰ ‘ਚ ਸੱਟ ਲੱਗੀ ਸੀ, ਜਿਸ ਦਾ ਆਪ੍ਰੇਸ਼ਨ ਅੰਮ੍ਰਿਤਸਰ ਤੋਂ ਹੋਇਆ ਸੀ ਅਤੇ ਹੁਣ ਕਿਸੇ ਵੀ ਤਰ੍ਹਾਂ ਦੀ ਗੱਲ ਕਰਨ ਦੀ ਹਾਲਤ ‘ਚ ਨਹੀਂ ਹੈ ਅਤੇ ਇਲਾਜ ਚੱਲ ਰਿਹਾ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲਖਬੀਰ ਚੰਦ ਹੋਮ ਗਾਰਡ ਵੱਲੋਂ ਜਾਣੇ-ਅਣਜਾਣੇ ਵਿੱਚ ਪ੍ਰਵਾਸੀ ਮਜ਼ਦੂਰ ਰਾਕੇਸ਼ ਕੁਮਾਰ ਨੂੰ ਥੱਪੜ ਵੱਜ ਗਏ। ਮਜ਼ਦੂਰ ਨੂੰ ਇਨਸਾਫ ਦਿੱਤਾ ਜਾਵੇਗਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)