ਹੁਣ ਪੁਲਿਸ ਥਾਣੇ ਅਤੇ ਟਰਾਂਸਪੋਰਟ ਦਫਤਰ ਨਹੀਂ ਲਾਉਣੇ ਪੈਣਗੇ ਚੱਕਰ, 56 ਸੇਵਾਵਾਂ ਸੇਵਾ ਕੇਂਦਰਾਂ ‘ਚ ਮਿਲਣਗੀਆਂ, ਪੜ੍ਹੋ ਕਿਹੜੇ-ਕਿਹੜੇ ਕੰਮ ਹੁਣ ਸੇਵਾ ਕੇਂਦਰ ‘ਚ ਹੋਣਗੇ

0
15164

ਜਲੰਧਰ | ਪੰਜਾਬ ਸਰਕਾਰ ਨੇ ਹੁਣ 56 ਹੋਰ ਸੇਵਾਵਾਂ ਨੂੰ ਵੱਖ-ਵੱਖ ਥਾਵਾਂ ਤੋਂ ਬਦਲ ਕੇ ਸੇਵਾ ਕੇਂਦਰਾਂ ਵਿੱਚ ਕਰ ਦਿੱਤੀਆਂ ਹਨ। ਮਤਲਬ ਕਿ ਹੁਣ ਹੇਠਾਂ ਲਿਖੀਆਂ ਸੇਵਾਵਾਂ ਲਈ ਥਾਣੇ ਜਾਂ ਕਿਤੇ ਹੋਰ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਸੇਵਾ ਕੇਂਦਰਾਂ ਤੋਂ ਹੀ ਕੰਮ ਹੋ ਸਕਣਗੇ।

ਜਲੰਧਰ ਵੈਸਟ ਤੋਂ ਵਿਧਾਨ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਮੰਗਲਵਾਰ ਨੂੰ ਮਾਲ, ਪੁਲਿਸ ਅਤੇ ਟਰਾਂਸਪੋਰਟ ਵਿਭਾਗਾਂ ਨਾਲ ਸਬੰਧਤ 56 ਨਵੀਆਂ ਨਾਗਰਿਕ ਕੇਂਦਰਿਤ ਸੇਵਾਵਾਂ ਲੋਕਾਂ ਨੂੰ ਸਮਰਪਿਤ ਕੀਤੀਆਂ, ਜਿਹੜੀਆਂ ਕਿ ਸੇਵਾ ਕੇਂਦਰ ਰਾਹੀਂ ਮੁਹੱਈਆ ਕਰਵਾਈਆਂ ਜਾਣਗੀਆਂ।

56 ਨਵੀਆਂ ਸੇਵਾਵਾਂ ਵਿੱਚੋਂ 20 ਸੇਵਾਵਾਂ ਪੁਲਿਸ, ਇੱਕ ਮਾਲ ਅਤੇ 35 ਟਰਾਂਸਪੋਰਟ ਵਿਭਾਗ ਨਾਲ ਸਬੰਧਤ ਹਨ। ਜ਼ਿਲ੍ਹੇ ਦੇ 33 ਸੇਵਾ ਕੇਂਦਰਾਂ ਰਾਹੀਂ ਕੁੱਲ 327 ਨਾਗਰਿਕ ਸੇਵਾਵਾਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ।

ਸਾਂਝ ਕੇਂਦਰ ਚ ਨਵੀਆਂ ਸੇਵਾਵਾਂ

  • ਸ਼ਿਕਾਇਤ ਦੀ ਪ੍ਰਵਾਨਗੀ
  • ਸ਼ਿਕਾਇਤ ‘ਤੇ ਕੀਤੀ ਗਈ ਕਾਰਵਾਈ ਦੀ ਜਾਣਕਾਰੀ
  • ਐਫਆਈਆਰ ਜਾਂ ਡੀਡੀਆਰ ਦੀ ਨਕਲ
  • ਸੜਕ ਹਾਦਸੇ ਦੇ ਮਾਮਲਿਆਂ ਵਿਚ ਅਨਟਰੇਸਡ ਰਿਪੋਰਟ ਦੀ ਕਾਪੀ
  • ਵਾਹਨ ਚੋਰੀ ਦੇ ਮਾਮਲੇ ਵਿੱਚ ਅਨਟਰੇਸਡ ਰਿਪੋਰਟ ਦੀ ਕਾਪੀ
  • ਚੋਰੀ ਦੇ ਮਾਮਲਿਆਂ ਵਿਚ ਅਨਟਰੇਸਡ ਰਿਪੋਰਟ ਦੀ ਕਾਪੀ
  • ਲਾਊਡ ਸਪੀਕਰਾਂ ਦੀ ਵਰਤੋਂ ਲਈ ਇਤਰਾਜ਼ਹੀਣਤਾ ਸਰਟੀਫਿਕੇਟ
  • ਮੇਲਾ/ਪ੍ਰਦਰਸ਼ਨੀ/ਖੇਡ ਸਮਾਗਮਾਂ ਲਈ ਇਤਰਾਜ਼ਹੀਣਤਾ ਸਰਟੀਫਿਕੇਟ
  • ਪਹਿਲਾਂ ਤੋਂ ਮਾਲਕੀ ਵਾਲੇ ਵਾਹਨਾਂ ਲਈ ਇਤਰਾਜ਼ਹੀਣਤਾ ਸਰਟੀਫਿਕੇਟ
  • ਵੀਜ਼ਾ ਲਈ ਪੁਲਿਸ ਕਲੀਅਰੈਂਸ
  • ਮਿਸਿੰਗ ਆਰਟੀਕਲ
  • ਮਿਸਿੰਗ ਪਾਸਪੋਰਟ
  • ਮਿਸਿੰਗ ਮੋਬਾਇਲ
  • ਕਰੈਕਟਰ ਵੈਰੀਫਿਕੇਸ਼ਨ
  • ਕਿਰਾਏਦਾਰ ਵੈਰੀਫਿਕੇਸ਼ਨ/ ਪੀਜੀ
  • ਕਰਮਚਾਰੀ ਵੈਰੀਫਿਕੇਸ਼ਨ
  • ਘਰੇਲੂ ਸਹਾਇਤਾ ਜਾਂ ਨੌਕਰ ਦੀ ਵੈਰੀਫਿਕੇਸ਼ਨ
  • ਨਵਾਂ ਅਸਲਾ ਲਾਇਸੈਂਸ ਜਾਰੀ ਕਰਨਾ
  • ਨਵਾਂ ਅਸਲਾ ਲਾਇਸੈਂਸ ਦਾ ਨਵੀਨੀਕਰਣ
  • ਅਧਿਕਾਰ ਖੇਤਰ ਦਾ ਵਿਸਥਾਰ।
  • ਫਰਦ ਕੇਂਦਰ ਦੀਆਂ ਨਵੀਆਂ ਸੇਵਾਵਾਂ – ਫਰਦ ਦੀ ਕਾਪੀ

ਟਰਾਂਸਪੋਰਟ ਵਿਭਾਗ ਨਾਲ ਸਬੰਧਤ ਸੇਵਾਵਾਂ

  • ਆਨਲਾਈਨ ਰਜਿਸਟਰਡ ਟਰਾਂਸਪੋਰਟ ਅਤੇ ਨਵਾਂ ਟਰਾਂਸਪੋਰਟ (ਰਾਜ ਦੇ ਅੰਦਰ)
  • ਮਾਲਕ ਦਾ ਤਬਾਦਲਾ (ਟੀਓ)(ਰਾਜ ਦੇ ਅੰਦਰ) ਡੁਪਲੀਕੇਟ ਆਰਸੀ
  • ਪਤੇ ਵਿੱਚ ਤਬਦੀਲੀ
  • ਹਾਈਪੋਥੈਕੇਸ਼ਨ ਅਡੀਸ਼ਨ
  • ਹਾਈਪੋਥੈਕੇਸ਼ਨ ਟਰਮੀਨੇਸ਼ਨ
  • ਹਾਈਪੋਥੈਕੇਸ਼ਨ ਕੰਟੀਨਿਊਏਸ਼ਨ
  • ਐਨਓਸੀ ਅਦਰ ਸਟੇਟ
  • ਆਪਣੇ ਬਿਨੈ ਪੱਤਰ ਨੂੰ ਵਾਪਸ ਲੈਣਾ (ਆਰਸੀ)
  • ਚੈੱਕ ਐਪਲੀਕੇਸ਼ਨ ਸਥਿਤੀ (ਆਰਸੀ)
  • ਚੈੱਕ ਈ-ਭੁਗਤਾਨ ਸਥਿਤੀ (ਆਰਸੀ)
  • ਬੁੱਕ ਅਪਾਇੰਟਮੈਂਟ
  • ਆਰਸੀ ਦਾ ਆਨਲਾਈਨ ਸੈਲਫ ਬੈਕਲਾਗ
  • ਡੁਪਲੀਕੇਟ ਡੀਐਲ ਜਾਰੀ ਕਰਨਾ
  • ਡੀਐਲ ਦਾ ਨਵੀਨੀਕਰਨ
  • ਡੀਐਲ ਵਿੱਚ ਪਤਾ ਬਦਲਣਾ
  • ਡੀਐਲ ਦੀ ਤਬਦੀਲੀ
  • ਖਤਰਨਾਕ ਸਮੱਗਰੀ ਨੂੰ ਚਲਾਉਣ ਦੀ ਤਸਦੀਕ
  • ਡੁਪਲੀਕੇਟ ਪੀਐਸਵੀ ਬੈਜ ਜਾਰੀ ਕਰਨਾ
  • ਡਰਾਈਵਰ ਨੂੰ ਪੀਐਸਵੀ ਬੈਜ ਜਾਰੀ ਕਰਨਾ
  • ਐਨਓਸੀ ਜਾਰੀ ਕਰਨਾ
  • ਡੀਐਲ ਐਕਸਟਰੈਕਟ
  • ਪਹਾੜੀ ਖੇਤਰ ਵਿੱਚ ਵਾਹਨ ਚਲਾਉਣ ਦੀ ਤਸਦੀਕ
  • ਡੀਐਲ ਵਿੱਚ ਨਾਮ ਤਬਦੀਲੀ
  • ਐਨਓਸੀ ਰੱਦ ਕਰਨਾ
  • ਡੀਐਲ ਵਿੱਚ ਸੀਓਵੀਐਸ ਦੇ ਸਮਰਪਣ
  • ਡੀਐਲ ਲਈ ਪੀਐਸਵੀ ਦਾ ਨਵੀਨੀਕਰਨ
  • ਮੋਬਾਇਲ ਅਪਡੇਟ
  • ਕੰਡਕਟਰ ਲਾਇਸੈਂਸ ਨਵੀਨੀਕਰਨ (ਪਹਿਲਾਂ ਤੋਂ ਹੀ ਆਨ ਲਾਈਨ)
  • ਲਰਨਰ ਲਾਇਸੈਂਸ ਦਾ ਵਿਸਥਾਰ
  • ਡੁਪਲੀਕੇਟ ਲਰਨਰ ਲਾਇਸੈਂਸ
  • ਲਰਨਰ ਲਾਇਸੈਂਸ ਵਿੱਚ ਸੋਧ (ਪਤਾ ਅਤੇ ਨਾਮ)
  • ਬਿਨੈ ਪੱਤਰ ਵਾਪਸ ਲੈਣਾ (ਡਰਾਈਵਿੰਗ ਲਾਇਸੈਂਸ)
  • ਈ-ਪੇਮੈਂਟ ਦੀ ਸਥਿਤੀ ਚੈੱਕ ਕਰਨਾ (ਡਰਾਈਵਿੰਗ ਲਾਇਸੈਂਸ)
  • ਬਿਨੈ ਪੱਤਰ ਦੀ ਸਥਿਤੀ ਚੈੱਕ ਕਰਨਾ (ਡਾਈਵਿੰਗ ਲਾਇਸੈਂਸ)