ਪੁਲਿਸ ਨੇ ਬੰਦ ਕਰਵਾਇਆ ਸਤਿੰਦਰ ਸਰਤਾਜ ਦਾ ਸ਼ੋਅ, ਲੋਕਾਂ ਨੇ ਪੁਲਿਸ ਖਿਲਾਫ ਕੀਤੀ ਨਾਅਰੇਬਾਜ਼ੀ

0
4983

ਪਟਿਆਲਾ, 11 ਦਸੰਬਰ| ਪਟਿਆਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਥੇ ਪੁਲਿਸ ਨੇ ਦੇਰ ਰਾਤ ਸਤਿੰਦਰ ਸਰਤਾਜ ਦਾ ਸ਼ੋਅ ਬੰਦ ਕਰਵਾ ਦਿੱਤਾ। ਇਹ ਸ਼ੋਅ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਵਿਚ ਚੱਲ ਰਿਹਾ ਸੀ।

ਜਾਣਕਾਰੀ ਅਨੁਸਾਰ ਪੁਲਿਸ ਨੇ ਆਪ ਸਟੇਜ ਉਤੇ ਚੜ੍ਹ ਕੇ ਇਹ ਸ਼ੋਅ ਬੰਦ ਕਰਵਾਇਆ। ਪੁਲਿਸ ਵਲੋਂ ਸ਼ੋਅ ਬੰਦ ਕਰਵਾਉਣ ਕਾਰਨ ਲੋਕਾਂ ਵਿਚ ਭਾਰੀ ਗੁੱਸਾ ਦੇਖਿਆ ਗਿਆ। ਇਸ ਮੌਕੇ ਲੋਕਾਂ ਨੇ ਪੁਲਿਸ ਖਿਲਾਫ ਨਾਅਰੇਬਾਜ਼ੀ ਵੀ ਕੀਤੀ।

ਅਸਲ ਵਿਚ ਸ਼ੋਅ ਦੀ ਪਰਮੀਸ਼ਨ ਸਿਰਫ 10 ਵਜੇ ਤੱਕ ਹੀ ਸੀ ਜਿਸ ਕਾਰਨ ਪੁਲਿਸ ਨੂੰ ਇਹ ਸ਼ੋਅ ਬੰਦ ਕਰਵਾਉਣਾ ਪਿਆ। ਪੁਲਿਸ ਵਲੋਂ ਸ਼ੋਅ ਬੰਦ ਕਰਵਾਉਣ ਤੋਂ ਬਾਅਦ ਗੁੱਸੇ ਵਿਚ ਆਏ ਲੋਕਾਂ ਨੂੰ ਸਤਿੰਦਰ ਸਰਤਾਜ ਸ਼ਾਂਤ ਕਰਵਾਉਂਦੇ ਨਜ਼ਰ ਆਏ।