ਫਾਜ਼ਿਲਕਾ : ਸਿਟੀ ਜਲਾਲਾਬਾਦ ਅਧੀਨ ਆਉਂਦੇ ਪਿੰਡ ਟਿਵਾਣਾ ਕਲਾਂ ਵਿੱਚ ਚਿੱਟੇ ਦਾ ਵਪਾਰ ਚਰਮ ਸੀਮਾ ‘ਤੇ ਚੱਲ ਰਿਹਾ ਹੈ। ਇਸ ਵਿਚ ਹੀ ਭਾਵੇਂ ਕਿ ਪੁਲਸ ਵੱਲੋਂ ਰੇਡ ਹੁੰਦੀ ਰਹਿੰਦੀ ਹੈ ਪਰੰਤੂ ਨਸ਼ਾ ਤਸਕਰਾਂ ਨੂੰ ਮੁੱਢ ਤੋਂ ਨੱਥ ਪਾਉਣ ਲਈ ਅਜੇ ਤੱਕ ਨਤੀਜਾ ਸਾਹਮਣੇ ਨਹੀਂ ਆਇਆ ।
ਨਸ਼ਾ ਤਸਕਰਾਂ ਨੂੰ ਫੜਨ ਨੂੰ ਲੈ ਕੇ ਅੱਜ ਇਸ ਪਿੰਡ ‘ਚ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਕਿ ਪੁਲਸ ਵੱਲੋਂ ਰੇਕੀ ਕਰਨ ਤੋਂ ਬਾਅਦ ਇਕ ਘਰ ‘ਚ ਰੇਡ ਕਰਨ ‘ਤੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਪੁਲਸ ਦੇ ਮੁਲਾਜ਼ਮ ਨਸ਼ੇ ਵਿੱਚ ਧੁੱਤ ਹੋ ਕੇ ਉਨ੍ਹਾਂ ਦੇ ਘਰ ਆ ਗਏ ਸੀ ਅਤੇ ਉਨ੍ਹਾਂ ਨੇ ਘਰ ਵਿੱਚ ਆਰਥਿਕ ਲੁੱਟ ਵੀ ਕੀਤੀ, ਜਿਸ ਤੇ ਪੁਲਸ ਵਲੋਂ ਆਪਣੇ ਬਚਾਅ ਲਈ ਉਨ੍ਹਾਂ ਖ਼ਿਲਾਫ਼ ਝੂਠੇ ਤੌਰ ਤੇ ਐੱਨਡੀਪੀਐੱਸ ਐਕਟ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ।
ਪਰਿਵਾਰਕ ਮੈਂਬਰਾਂ ਨੇ ਪੁਲਿਸ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਫੜਿਆ ਨਹੀਂ ਜਾ ਰਿਹਾ ਹੈ ਅਤੇ ਨਾਜਾਇਜ਼ ਤੌਰ ‘ਤੇ ਕਈ ਪਰਚੇ ਦਰਜ ਕੀਤੇ ਜਾ ਚੁੱਕੇ ਹਨ।