ਤਰਨਤਾਰਨ ‘ਚ ਰੇਪ ਦੇ ਅਰੋਪੀ ਨੂੰ ਫੜਣ ਗਈ ਪੁਲਿਸ ਉੱਤੇ ਹਮਲਾ, ਮੁਲਾਜ਼ਮ ਦੀ ਕੁੱਟਮਾਰ ਤੋਂ ਬਾਅਦ ਵਰਦੀ ਪਾੜੀ

0
4682

ਤਰਨਤਾਰਨ (ਬਲਜੀਤ ਸਿੰਘ) | ਜਬਰ ਜਨਾਹ ਦੇ ਮਾਮਲੇ ਵਿੱਚ ਨਾਮਜ਼ਦ ਭਗੌੜੇ ਨੂੰ ਕਾਬੂ ਕਰਨ ਗਈ ਪੁਲਸ ਪਾਰਟੀ ਤੇ ਕੁਝ ਵਿਅਕਤੀਆਂ ਵੱਲੋਂ ਹਮਲਾ ਕਰਕੇ ਇਕ ਮੁਲਾਜ਼ਿਮ ਦੀ ਵਰਦੀ ਪਾੜ ਦਿੱਤੀ ਗਈ। ਦੂਜੇ ਮੁਲਾਜ਼ਮਾਂ ਨਾਲ ਵੀ ਕੁੱਟਮਾਰ ਕੀਤੀ ਗਈ।

ਜਬਰ ਜਨਾਹ ਦੇ ਮਾਮਲੇ ਵਿੱਚ 4 ਸਾਲ ਤੋ ਭਗੌੜੇ ਭੁਪਿੰਦਰ ਸਿੰਘ ਨੂੰ ਕਾਬੂ ਕਰਨ ਲਈ ਪਿੰਡ ਤੁੜ ਗਈ ਨਾਰਕੋਟਿਕ ਸੈੱਲ ਤਰਨ ਤਾਰਨ ਦੀ ਟੀਮ ਉਪਰ ਭੁਪਿੰਦਰ ਸਿੰਘ ਦੇ ਰਿਸ਼ਤੇਦਾਰਾਂ ਵਲੋ ਹਮਲਾ ਕਰਕੇ ਇਕ ਪੁਲਸ ਮੁਲਾਜ਼ਿਮ ਦੀ ਵਰਦੀ ਪਾੜ ਦਿੱਤੀ ਗਈ ਅਤੇ ਬਾਕੀ ਪੁਲਸ ਮੁਲਾਜ਼ਮਾਂ ਨਾਲ ਕੁਟ ਮਾਰ ਕੀਤੀ ਗਈ ।

ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਵਲੋਂ ਭੁਪਿੰਦਰ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ । ਥਾਣਾ ਮੁਖੀ ਗੋਇੰਦਵਾਲ ਸਾਹਿਬ ਜਸਵੰਤ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਵਾਸੀ ਤੁੜ ਖਿਲਾਫ 23/04/2017 ਨੂੰ ਥਾਣਾ ਗੋਇੰਦਵਾਲ਼ ਸਾਹਿਬ ਵਿੱਚ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਕਤ ਮਾਮਲੇ ਵਿੱਚ ਦੋਸੀ ਭੁਪਿੰਦਰ ਸਿੰਘ ਬੀਤੇ 4 ਸਾਲ ਤੋ ਭਗੌੜਾ ਚਲ ਰਿਹਾ ਸੀ। ਅੱਜ ਦੁਪਹਿਰ ਨਾਰਕੋਟਿਕ ਸੈੱਲ ਦੇ ਮੁਲਾਜ਼ਮ ਅਰੋਪੀ ਨੂੰ ਫੜਨ ਗਏ ਜਿੱਥੇ ਪੁਲਿਸ ਪਾਰਟੀ ਉੱਤੇ ਹਮਲਾ ਕਰ ਦਿੱਤਾ ਗਿਆ।

ਇਸ ਸੰਬੰਧੀ ਪੁਲਸ ਵਲੋਂ ਏ ਐਸ ਆਈ ਨਰਿੰਦਰਪਾਲ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਵੱਖ ਵੱਖ ਧਾਰਵਾ ਦੇ ਤਹਿਤ ਭੁਪਿੰਦਰ ਸਿੰਘ, ਜੋਗਿੰਦਰ ਸਿੰਘ, ਮਹਿੰਦਰ ਕੌਰ, ਬਲਜੀਤ ਸਿੰਘ, ਸੰਦੀਪ ਕੌਰ, ਸੁਮਨਦੀਪ ਕੌਰ, ਮੰਨੂੰ, ਸੁਖਜੀਤ ਸਿੰਘ, ਕੁਲਵਿੰਦਰ ਕੌਰ, ਜਾਗੀਰ ਸਿੰਘ, ਸੰਦੀਪ ਸਿੰਘ ਅਤੇ 10 ਅੰਨਪਛਾਤੇ ਵਿਅਕਤੀਆ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸੀਆ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)