ਪੁਲਿਸ-ਗੈਂਗਸਟਰ ਮੁਕਾਬਲਾ : ਸਤਨਾਮ ਸਿੰਘ ਦੀ ਹਵੇਲੀ ’ਚ ਅੱਜ ਸਵੇਰੇ ਪੁੱਜੇ ਸਨ ਗੈਂਗਸਟਰ

0
2086

ਅੰਮ੍ਰਿਤਸਰ। ਸਿੱਧੂ ਮੂਸੇਵਾਲਾ ਦੇ ਮਰਡਰ ਵਿਚ ਸ਼ਾਮਲ 3 ਸ਼ਾਰਪ ਸ਼ੂਟਰਾਂ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿਚ ਘੇਰ ਲਿਆ ਹੈ। ਅਟਾਰੀ ਬਾਰ਼ਡਰ ਤੋਂ ਮਹਿਜ 10 ਕਿਲੋਮੀਟਰ ਦੂਰ ਹੁਸ਼ਿਆਰ ਨਗਰ ਵਿਚ ਕਈ ਘੰਟਿਆਂ ਤੋਂ ਐਨਕਾਊਂਟਰ ਜਾਰੀ ਹੈ। ਜਿਸ ਹਵੇਲੀ ਵਿਚ ਗੈਂਗਸਟਰ ਰੁਕੇ ਸਨ, ਉਥੋਂ ਅਜੇ ਵੀ ਫਾਇਰਿੰਗ ਦੀ ਅਵਾਜਾਂ ਆ ਰਹੀਆਂ ਹਨ।

ਹਾਲਾਂਕਿ ਸਾਰੇ ਗੈਂਗਸਟਰਾਂ ਦੇ ਮਾਰੇ ਜਾਣ ਦੀ ਖਬਰ ਹੈ, ਪਰ ਅਜੇ ਵੀ ਪੁਲਿਸ ਕਾਰਵਾਈ ਜਾਰੀ ਹੈ। ਇਸ ਐਨਕਾਊਂਟਰ ਦੌਰਾਨ 3 ਪੁਲਿਸ ਵਾਲੇ ਵੀ ਜਖਮੀ ਹੋਏ ਹਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਅਤੇ ਗੈਂਗਸਟਰਾਂ ਵਿੱਚ ਭਕਨਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਚੱਲ ਰਹੇ ਮੁਕਾਬਲੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਭਕਨਾ ਵਾਸੀ ਬਲਵਿੰਦਰ ਸਿੰਘ ਬਿੱਲਾ ਦੋਧੀ ਦੇ ਪੁੱਤਰ ਸਤਨਾਮ ਸਿੰਘ (35) ਵੱਲੋਂ ਅੱਜ ਸਵੇਰੇ ਤੜਕੇ ਆਪਣੀ ਬਰੀਜ਼ਾ ਗੱਡੀ ‘ਤੇ ਸਵਾਰ ਹੋ ਕੇ ਦੋਵੇਂ ਗੈਂਗਸਟਰਾਂ ਨੂੰ ਇਸ ਹਵੇਲੀ ਵਿਚ ਲਿਆਂਦਾ ਗਿਆ ਸੀ।

ਪਰਿਵਾਰ ਇਸ ਤੋਂ ਥੋੜ੍ਹੀ ਦੂਰੀ ’ਤੇ ਸਥਿਤ ਅੱਡਾ ਭਕਨਾ ਵਿਖੇ ਦੁੱਧ ਦਾ ਕੰਮ ਕਰਦੇ ਹੋਏ ਡੇਅਰੀ ਚਲਾਉਂਦਾ ਹੈ। ਪਤਾ ਲੱਗਾ ਹੈ ਕਿ ਹਵੇਲੀ ਵਾਲੇ ਜਿਸ ਸਥਾਨ ‘ਤੇ ਮੁਕਾਬਲਾ ਚੱਲ ਰਿਹਾ ਹੈ, ਇਹ ਹਵੇਲੀ ਤੇ ਜ਼ਮੀਨ ਇਨ੍ਹਾਂ ਕੁਝ ਸਮਾਂ ਪਹਿਲਾਂ ਹੀ ਖਰੀਦੀ ਹੈ ਤੇ ਜਿਸ ਵਿਚ ਕੋਈ ਵੀ ਪਰਿਵਾਰ ਦਾ ਮੈਂਬਰ ਨਹੀਂ ਰਹਿ ਰਿਹਾ । ਸੂਤਰਾਂ ਅਨੁਸਾਰ ਇਹ ਵੀ ਜਾਣਕਾਰੀ ਹਾਸਲ ਹੋਈ ਹੈ ਕਿ ਇਲਾਕੇ ਭਰ ਦੇ ਲੋਕ ਹੈਰਾਨੀ ਵਿਚ ਹਨ ਤੇ ਡਰ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਦੇ ਇਲਾਕੇ ਵਿੱਚ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਇਨ੍ਹਾਂ ਵੱਲੋਂ ਪਨਾਹ ਕਿਉਂ ਦਿੱਤੀ ਗਈ ਹੈ।