ਆਪਣੀ ਪਤਨੀ ਸਮੇਤ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਤਲ ਕਰਨ ਵਾਲੇ ਦੀ ਪੁਲਿਸ ਨੂੰ ਮਿਲੀ ਲਾਸ਼

0
3147

ਲੁਧਿਆਣਾ | ਹੰਬੜਾ ਰੋਡ ਸਥਿਤ ਮਿਊਰ ਵਿਹਾਰ ਕਤਲਕਾਂਡ ਮਾਮਲੇ ‘ਚ ਆਪਣੇ ਹੀ ਪਰਿਵਾਰ ਦੇ 4 ਮੈਂਬਰਾਂ ਦਾ ਕਤਲ ਕਰਨ ਵਾਲੇ ਪ੍ਰਾਪਰਟੀ ਡੀਲਰ ਰਾਜੀਵ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਪਰਿਵਾਰ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਰਾਜੀਵ ਫਰਾਰ ਹੋ ਗਿਆ ਸੀ। ਵੀਰਵਾਰ ਥਾਣਾ ਪੀ.ਏ.ਯੂ ਦੀ ਪੁਲਿਸ ਨੂੰ ਜਗਰਾਓਂ ਨੇੜੇ ਰੇਲਵੇ ਲਾਈਨਾਂ ‘ਤੇ ਉਸ ਦੀ ਵੱਢੀ ਹੋਈ ਲਾਸ਼ ਬਰਾਮਦ ਹੋਈ।

ਫਿਲਹਾਲ ਪਰਿਵਾਰ ਤੋਂ ਰਾਜੀਵ ਦੀ ਸ਼ਨਾਖਤ ਕਰਵਾਉਣ ਮਗਰੋਂ ਪੁਲਿਸ ਨੇ ਉਸ ਦੀ ਲਾਸ਼ ਕਬਜ਼ੇ ‘ਚ ਲੈ ਲਈ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮਿਊਰ ਵਿਹਾਰ ‘ਚ ਪ੍ਰਾਪਰਟੀ ਡੀਲਰ ਰਾਜੀਵ ਵੱਲੋਂ ਆਪਣੇ ਪਰਿਵਾਰ ਦੇ 4 ਜੀਆਂ ਦਾ ਕੁਹਾੜੀ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।

ਮ੍ਰਿਤਕਾਂ ‘ਚ ਰਾਜੀਵ ਦੀ ਪਤਨੀ ਸੁਨੀਤਾ (60), ਪੁੱਤਰ ਆਸ਼ੀਸ਼ (35), ਨੂੰਹ ਗਰਿਮਾ (29) ਅਤੇ ਪੋਤਰੇ ਸੁਚੇਤ (13) ਸ਼ਾਮਲ ਸਨ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਰਾਜੀਵ ਘਰੋਂ ਫ਼ਰਾਰ ਹੋ ਗਿਆ ਸੀ ਅਤੇ ਪੁਲਸ ਰਾਜੀਵ ਦੀ ਭਾਲ ਕਰ ਰਹੀ ਸੀ, ਜਿਸ ਦੌਰਾਨ ਉਸ ਦੀ ਲਾਸ਼ ਬਰਾਮਦ ਕੀਤੀ ਗਈ।