ਜਲੰਧਰ ਦੇ ਵੱਖ-ਵੱਖ ਚੌਂਕਾਂ ਵਿੱਚ ਪੁਲਿਸ ਸਿਰਫ ਬਾਇਕ ਤੇ ਰਿਕਸ਼ਾ ਵਾਲਿਆਂ ਦੇ ਕਰਵਾ ਰਹੀ ਕੋਰੋਨਾ ਟੈਸਟ, ਕਾਰਾਂ ਵਾਲਿਆਂ ਦੀ ਕੋਈ ਪੁੱਛ-ਪੜਤਾਲ ਨਹੀਂ

0
2185

ਜਲੰਧਰ | ਮੁੱਖ ਮੰਤਰੀ ਦੇ ਹੁਕਮ ਤੋਂ ਬਾਅਦ ਜਲੰਧਰ ਦੇ ਵੱਖ-ਵੱਖ ਚੌਂਕਾਂ ਵਿੱਚ ਲਗਾਤਾਰ ਆਉਣ-ਜਾਣ ਵਾਲਿਆਂ ਦੇ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ।

ਸ਼ਹਿਰ ਦੀਆਂ ਸੜਕਾਂ ਉੱਤੇ ਲਗਾਤਾਰ ਕੀਤੇ ਜਾ ਰਹੇ ਕੋਰੋਨਾ ਟੈਸਟਾਂ ਵਿੱਚ ਪੁਲਿਸ ਸਿਰਫ ਰਿਕਸ਼ਾ, ਬਾਇਕ ਅਤੇ ਆਟੋ ਵਿੱਚ ਜਾ ਰਹੇ ਲੋਕਾਂ ਨੂੰ ਫੜ੍ਹ ਰਹੀ ਹੈ। ਕਾਰਾਂ ਵਿੱਚੋਂ ਰੋਕ ਕੇ ਕਿਸੇ ਦਾ ਚਾਲਾਨ ਨਹੀਂ ਕੀਤਾ ਜਾ ਰਿਹਾ।

ਬੁੱਧਵਾਰ ਅਤੇ ਵੀਰਵਾਰ ਨੂੰ ਬੀਐਸਐਫ ਚੌਕ ਅਤੇ ਸਕਾਈ ਲਾਰਕ ਚੌਕ ਤੋਂ ਇਲਾਵਾ ਵੀ ਕਈ ਚੌਕਾਂ ਵਿੱਚ ਪੁਲਿਸ ਨੇ ਨਾਕੇ ਲਗਵਾ ਕੇ ਕੋਰੋਨਾ ਟੈਸਟ ਕਰਵਾਏ।

ਸਕਾਈ ਲਾਰਕ ਚੌਕ ਵਿੱਚ ਟੈਸਟ ਕਰ ਰਹੀ ਡਾ. ਰੁਪਾਲੀ ਨੇ ਦੱਸਿਆ ਕਿ ਉੱਥੇ 120 ਟੈਸਟ ਹੋਏ ਹਨ ਜਿਸ ਵਿੱਚ 60 ਰੈਪਿਡ ਅਤੇ 60 ਰੈਪਿਡ ਟੈਸਟ ਕੀਤੇ ਗਏ। ਰੈਪਿਡ ਟੈਸਟ ਵਿੱਚ 5 ਲੋਕਾਂ ਦੀ ਰਿਪੋਰਟ ਪਾਜੀਟਿਵ ਆਈ ਹੈ।

ਵੇਖੋ ਵੀਡੀਓ

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।