ਲਖੀਮਪੁਰ ਖੀਰੀ ਹਿੰਸਾ ‘ਚ ਪੁਲਿਸ ਨੇ 2 ਹੋਰ ਆਰੋਪੀਆਂ ਨੂੰ ਲਿਆ ਹਿਰਾਸਤ ਵਿੱਚ

0
1142

ਲਖੀਮਪੁਰ ਖੀਰੀ | ਪੁਲਿਸ ਨੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਸਵ. ਅਖਿਲੇਸ਼ ਦਾਸ ਦੇ ਭਤੀਜੇ ਅੰਕਿਤ ਦਾਸ ਦੇ ਡਰਾਈਵਰ ਨੂੰ ਆਸ਼ੀਸ਼ ਮਿਸ਼ਰਾ ਦੇ ਵਾਹਨ ਨਾਲ ਕੁਚਲੇ ਗਏ 4 ਕਿਸਾਨਾਂ ਦੀ ਮੌਤ ਦੇ ਮਾਮਲੇ ਵਿੱਚ ਹਿਰਾਸਤ ‘ਚ ਲਿਆ ਹੈ। ਡਰਾਈਵਰ ‘ਤੇ ਅੰਕਿਤ ਦਾਸ ਨੂੰ ਮੌਕੇ ਤੋਂ ਭੱਜਣ ‘ਚ ਮਦਦ ਕਰਨ ਦਾ ਵੀ ਦੋਸ਼ ਹੈ।

ਇਸ ਦੌਰਾਨ ਮਿਸ਼ਰਾ ਦੇ ਇਕ ਹੋਰ ਸਹਿਯੋਗੀ, ਜਿਸ ਨੂੰ ਅਪਰਾਧ ਵਾਲੀ ਥਾਂ ‘ਤੇ ਮੌਜੂਦ ਦੱਸਿਆ ਜਾਂਦਾ ਹੈ, ਨੂੰ ਵੀ ਹਿਰਾਸਤ ਵਿੱਚ ਲਿਆ ਗਿਆ।
ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੋਸ਼ੀਆਂ ਦੇ ਨਾਵਾਂ ਦਾ ਖੁਲਾਸਾ ਨਹੀਂ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਪਰ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਕ ਅਧਿਕਾਰੀ ਨੇ ਦੱਸਿਆ ਕਿ ਅੰਕਿਤ ਦਾਸ ਦਾ ਨਾਂ ਲਖੀਮਪੁਰ ਖੀਰੀ ਵਿੱਚ ਹੋਈ ਹਿੰਸਾ ਦੇ ਇਕ ਦਿਨ ਬਾਅਦ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਹਮਣੇ ਆਇਆ ਸੀ।

ਵੀਡੀਓ ਵਿੱਚ ਇਕ ਆਦਮੀ, ਜਿਸ ਦੇ ਸਿਰ ‘ਤੇ ਸੱਟਾਂ ਲੱਗੀਆਂ ਹਨ, ਨੂੰ ਇਹ ਦਾਅਵਾ ਕਰਦਿਆਂ ਵੇਖਿਆ ਗਿਆ ਕਿ ਉਹ ਦਾਸ ਦੇ ਨਾਲ ਦੂਜੀ ਐੱਸਯੂਵੀ ਵਿੱਚ ਸੀ।