ਜਲੰਧਰ/ਅੰਮ੍ਰਿਤਸਰ | ਤਾਜ਼ਾ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਪੁਲਿਸ ਅੰਮ੍ਰਿਤਪਾਲ ਦੇ ਘਰ ਪਹੁੰਚ ਗਈ ਹੈ। ਮੀਡੀਆ ਰਿਪੋਰਟ ਅਨੁਸਾਰ 2 ਡੀਐੱਸਪੀ ਘਰ ਵਿਚ ਹੀ ਮੌਜੂਦ ਹਨ। ਦੱਸ ਦਈਏ ਕਿ ਅੰਮ੍ਰਿਤਪਾਲ ਦਾ ਪਰਿਵਾਰ ਪਿੰਡ ਜੱਲੂਪੁਰ ਖੇੜਾ ਵਿਖੇ ਰਹਿੰਦਾ ਹੈ। ਅਧਿਕਾਰੀਆਂ ਵੱਲੋਂ ਪਰਿਵਾਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਐੱਨਆਰਆਈ ਪਤਨੀ ਦੇ ਖਾਤੇ ਵੀ ਖੰਗਾਲੇ ਜਾ ਰਹੇ ਹਨ। ਅੰਮ੍ਰਿਤਪਾਲ ਦੇ ਭਰਾ ਨੂੰ ਪਹਿਲਾਂ ਹੀ ਹਿਰਾਸਤ ‘ਚ ਲੈ ਲਿਆ ਗਿਆ ਹੈ।
ਦੱਸ ਦਈਏ ਕਿ ਉਹ 5 ਦਿਨਾਂ ਤੋਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਪੰਜਾਬ ਪੁਲਿਸ ਦਾ ਉਸ ਦੀ ਭਾਲ ਵਿਚ ਸਰਚ ਆਪ੍ਰੇਸ਼ਨ ਜਾਰੀ ਹੈ। ਹਰ ਜਗ੍ਹਾ ਚੈਕਿੰਗ ਅਭਿਆਨ ਚਲਾਇਆ ਹੋਇਆ ਹੈ। ਦੱਸਣਯੋਗ ਹੈ ਕਿ ਉਹ ਜਲੰਧਰ ਦੇ ਨੇੜਲੇ ਪਿੰਡ ਤੋਂ ਭੱਜ ਗਿਆ ਸੀ। ਉਸ ਦੇ ਕਈ ਸਾਥੀ ਫੜ ਲਏ ਗਏ ਹਨ ਪਰ ਉਹ ਅਜੇ ਨਹੀਂ ਮਿਲ ਰਿਹਾ। ਉਸ ‘ਤੇ NSA ਲੱਗ ਗਿਆ ਹੈ।