ਮਾਣ ਵਾਲੀ ਗੱਲ : ਸਾਈਕਲ ਰਿਪੇਅਰ ਕਰਨ ਵਾਲੇ ਦੀ ਧੀ ਬਣੀ ਪੰਜਾਬ ਦੀ ਪਹਿਲੀ ਮਹਿਲਾ ਡ੍ਰੋਨ ਇੰਸਟ੍ਰਕਟਰ

0
2610

ਅਮਲੋਹ, 21 ਸਤੰਬਰ | ਅਮਲੋਹ ਦੀ ਮਨਪ੍ਰੀਤ ਕੌਰ ਪੁੱਤਰੀ ਬਲਜੀਤ ਸਿੰਘ ਨੇ ਪੰਜਾਬ ਦੀ ਪਹਿਲੀ ਡ੍ਰੋਨ ਇੰਸਟ੍ਰਕਟਰ ਬਣਨ ਦਾ ਮਾਣ ਹਾਸਲ ਕੀਤਾ ਹੈ। ਉਸ ਦੇ ਪਿਤਾ ਬਲਜੀਤ ਸਿੰਘ ਸਾਈਕਲ ਰਿਪੇਅਰ ਦਾ ਕੰਮ ਕਰਦੇ ਹਨ, ਜਿਸ ਨੇ ਸਖ਼ਤ ਮਿਹਨਤ ਕਰਕੇ ਆਪਣੀ ਬੇਟੀ ਦੀ ਪੜ੍ਹਾਈ ਵਿਚ ਕਮੀ ਨਹੀਂ ਆਉਣ ਦਿੱਤੀ ਜਦੋਂਕਿ ਉਸ ਦੀ ਹੋਣਹਾਰ ਬੇਟੀ ਨੇ ਕੁਝ ਬਣ ਕੇ ਦਿਖਾਉਣ ਦੀ ਇੱਛਾ ਤੇ ਜਜ਼ਬੇ ਨਾਲ ਇਹ ਮੁਕਾਮ ਹਾਸਲ ਕੀਤਾ। ਉਸ ਦੇ ਅਮਲੋਹ ਪਹੁੰਚਣ ’ਤੇ ਮੁਹੱਲਾ ਵਾਸੀਆਂ ਵੱਲੋਂ ਉਸ ਦਾ ਸਨਮਾਨ ਕੀਤਾ ਗਿਆ ਅਤੇ ਲੱਡੂ ਵੰਡੇ ਗਏ।

ਮਨਪ੍ਰੀਤ ਨੇ ਦੱਸਿਆ ਕਿ ਉਹ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ ’ਚੋਂ ਪ੍ਰੀਖਿਆ ਪਾਸ ਕਰਕੇ ਮਹਿਲਾ ਡ੍ਰੋਨ ਇੰਸਟ੍ਰਕਟਰ ਬਣੀ ਹੈ ਅਤੇ ਹੁਣ ਉਹ ਪੁਣੇ ਦੀ ਇਕ ਕੰਪਨੀ ’ਚ ਡ੍ਰੋਨ ਇੰਸਟਰਕਟਰ ਵਜੋਂ ਕੰਮ ਕਰ ਰਹੀ ਹੈ, ਜਿਸ ਨਾਲ ਉਹ ਵਿਦਿਆਰਥੀਆਂ ਨੂੰ ਡ੍ਰੋਨ ਪਾਇਲਟ ਦੀ ਸਿਖਲਾਈ ਵੀ ਦਿੰਦੀ ਹੈ।