ਜਲੰਧਰ . ਅੱਜ ਯਾਦਗਾਰ ਹਾਲ ਜਲੰਧਰ ਵਿਖੇ ਕਵੀ ਪਾਸ਼ ਦੀ ਯਾਦ ਵਿਚ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿਚ ਸੁਰਜੀਤ ਪਾਤਰ ਨੇ NDTV ਦੇ ਪੱਤਰਕਾਰ ਰਵੀਸ਼ ਕੁਮਾਰ ਦੇ ਨਾਂਅ ਲਿਖੀ ਨਜ਼ਮ ਪੇਸ਼ ਕੀਤੀ।
ਨਜ਼ਮ ਬੋਲਦੀ ਹੈ ਕਿ :
ਸਾਨੂੰ ਤੰਗ ਬਹੁਤ ਕਰਦਾ ਤੂੰ
ਤਰਕ ਅਤੇ ਤਕਰਾਰ ਦੇ ਨਾਲ
ਅਸੀਂ ਵਿਚਾਰੇ ਕੱਟ ਨਹੀਂ ਸਕਦੇ
ਕੋਈ ਵਿਚਾਰ, ਵਿਚਾਰ ਦੇ ਨਾਲ
ਸਾਡੀ ਗੱਲ ਹੋ ਗਈ ਹੈ
ਰਾਤੀਂ ਇੱਕ ਕਾਤਲ ਦੇ ਨਾਲ
ਜੇ ਅਸੀਂ ਤੇਰੀ ਗੱਲ ਨਹੀਂ ਕੱਟ ਸਕਦੇ
ਤੇਰਾ ਗਲ ਤਾਂ ਕੱਟ ਸਕਦੇ ਹਾਂ।”
-ਸੁਰਜੀਤ ਪਾਤਰ