ਕਵਿਤਾ – ਸਵੈ ਨੂੰ ਨਗੰਦਿਆਂ

0
8795

-ਕਮਲ ਕੌਰ

ਸੋਚ ਮੇਰੀ ਦਾ ਸਾਗਰ ਹੈ ਡੂੰਘਾ
ਡੁੱਬ ਇਸ ਵਿਚ ਆਪਣੇ ਲਫ਼ਜ਼ਾਂ ਦੀ ਗਹਿਰਾਈ ਮਾਪ ਲਿਆਵਾਂ
ਕਦੇ ਬਿਰਹਾ ਦਾ ਸੈਲਾਬ ਲੈ ਆਵਾਂ
ਕਦੇ ਸੋੜੀ ਸੋਚ ਨੂੰ ਪਾਰ ਕਿਨਾਰੇ ਮੈਂ ਲਾਵਾਂ
ਕਦੇ ਡੁੱਬਾਂ ਤੇ ਕਦੇ ਤਰ ਜਾਵਾਂ
ਸੋਚ ਮੇਰੀ ਦਾ ਸਾਗਰ ਹੈ ਡੂੰਘਾ

ਡੁੱਬ ਇਸ ਵਿਚ ਆਪਣੇ ਲਫਜ਼ਾਂ ਦੀ ਗਹਿਰਾਈ ਮਾਪ ਲਿਆਵਾਂ
ਮੁੱਢਲੇ ਗਿਆਨ ਦੀ ਚੋਖੀ ਵਰਖਾ
ਆਣ ਸਾਗਰ ਵਿਚ ਮੈਂ ਰਲਾਵਾਂ
ਡੂੰਘੀ ਸੋਚ ਦੇ ਸਾਗਰ ਨੂੰ ਮੈਂ
ਪਲਾਂ ਵਿਚ ਮਹਾਂਸਾਗਰਾਂ ਤੱਕ ਲੈ ਜਾਵਾਂ
ਕਦੇ ਪੱਥਰਾਂ ਨੂੰ ਪਾਰ ਕਰ ਸ਼ਬਦਾਂ ਦਾ ਹੜ੍ਹ ਲੈ ਆਵਾਂ
ਕਦੇ ਮੌਜੂਦਾ ਜ਼ਿੰਦਗੀ ਦੇ ਗਮਾਂ ਨੂੰ
ਡੂੰਘੀ ਸੋਚ ਦੇ ਸਾਗਰ ਵਿਚ ਹੀ ਡੋਬ ਆਵਾਂ
ਸੋਚ ਮੇਰੀ ਦਾ ਸਾਗਰ ਹੈ ਡੂੰਘਾ
ਡੁੱਬ ਇਸ ਵਿਚ ਆਪਣੇ ਲਫਜ਼ਾਂ ਦੀ ਗਹਿਰਾਈ ਮਾਪ ਲਿਆਵਾਂ

(ਕਮਲ ਕੌਰ ਪੰਜਾਬੀ ਅਧਿਆਪਕਾ ਹੈ।)