ਕਵਿਤਾ – ਬੇਟੀ ਬਚਾਓ, ਬੇਟੀ ਪੜ੍ਹਾਓ, ਕਿਉਂ?

0
5826

-ਦੀਪਿਕਾ ਗਰਗ
ਕਿਉਂ ਬਚਾਣਾ, ਕਿਉਂ ਪੜ੍ਹਾਨਾ, ਬੇਟੀ ਦੇ ਦਿਲ ‘ਚ ਆਇਆ
ਬਚ ਗਈ ਤਾ ਪੜ੍ਹਾਂਗੀ, ਪੜ੍ਹ ਗਈ ਤਾਂ ਦੁਨੀਆਂ ਸਮਝਾਂ
ਸਮਝ ਜਦ-ਜਦ ਦਿਖਾਵਾਂ ਤਾਂ, ਘਮੰਡੀ ਕਹਿਲਾਵਾਂ ਮੈਂ,
ਪੜ੍ਹ ਲਿਖ ਕੇ ਘਰ ਰਹਾਂ ਤਾਂ, ਕਿਉਂ ਵਕਤ ‘ਤੇ ਪੈਸਾ ਖੋਇਆ ਹੈ,
ਕੰਮ ਕਰਾਂ ਜੇ ਦੁਨੀਆਂ ਵਿਚ ਤਾਂ, ਪਰ ਇਸਦਾ ਨਿਕਲ ਆਇਆ ਹੈ,
ਹੋ ਗਈ ਕੁਝ ਅਣਹੋਣੀ ਤਾਂ, ਦੋਸ਼ ਮੇਰਾ ਹੀ ਦੱਸਣਗੇ,
ਕੀ ਸੀ ਪਾਇਆ ਤੇ ਕੀ ਸੀ ਵਕਤ, ਇਹੋ ਹੀ ਪੁੱਛਣਗੇ,

ਬਚ ਕੇ ਵੀ ਦੁਨੀਆਂ ‘ਚ ਫਿਰ, ਸਨਮਾਨ ਹੀ ਤਾਂ ਖੋਇਆ ਹੈ,
ਕਿਉਂ ਬਚਾਣਾ, ਕਿਉਂ ਪੜ੍ਹਾਨਾ, ਬੇਟੀ ਦੇ ਦਿਲ ‘ਚ ਆਇਆ ਹੈ,
ਇਥੋਂ ਜੇਕਰ ਬਚ ਗਈ ਤਾਂ, ਦਾਨਵ ਦਾਜ ਦਾ ਸਾਇਆ ਹੈ,
ਪੈਸਿਆਂ ਖਾਤਰ ਦਿੱਤਾ ਜ਼ਹਿਰ, ਕਿੰਨੀਆਂ ਨੂੰ ਜਿੰਦਾ ਜਲਾਇਆ ਹੈ,
ਮਰਨਾ ਹੀ ਜਦ ਹੈ ਕਿਸਮਤ, ਕਿਉਂ ਬਚਾਇਆ ਤੇ ਕਿਉਂ ਪੜ੍ਹਾਇਆ ਹੈ,
ਜਿੰਦਾ ਇੱਥੋਂ ਬਚ ਗਈ ਤਾਂ, ਇਨਸਾਫ ਕਦੋਂ ਮਿਲ ਪਾਇਆ ਹੈ,
ਦਾਅਵੇ ਦੀਆਂ ਨੇ ਗੱਲਾ ਸਾਰੀਆ, ਕੌਣ ਸਮਝ ਇਹ ਪਾਇਆ ਹੈ,
ਕਿਤਾਬੀ ਗੱਲਾਂ ਤੋਂ ਬਾਹਰ, ਅਸਲ ‘ਚ ਧੀ ਵਸਾਉਣ ਨੂੰ,

ਹੱਕ ਉਸਦਾ ਉਸਨੂੰ ਦਵਾਉਣ ਨੂੰ, ਕਾਨੂੰਨ ਕਿੱਥੇ ਬਣ ਪਾਇਆ ਹੈ,
ਲੜੇਗੀ ਜੋ ਹੱਕ ਆਪਣੇ ਲਈ, ਸਾਹਮਣਾ ਸਾਰੀ ਦੁਨੀਆਂ ਨਾਲ ਹੋਣਾ,
ਫਿਰ ਕਿਉਂ ਬਚਾਣਾ, ਕਿਉਂ ਪੜ੍ਹਾਨਾ, ਬੇਟੀ ਦੇ ਦਿਲ ‘ਚ ਆਇਆ ਹੈ,
ਸਭ ਤੋਂ ਵੱਡਾ ਸੰਵਿਧਾਨ ਦੇਸ਼ ਦਾ, ਬੇਟੀ ਨੂੰ ਬਚਾ ਨਾ ਬਚਾ ਨਾ ਪਾਇਆ ਹੈ,
ਪੁੱਛਣਾ ਹੈ ਹਰ ਬੇਟੀ ਦਾ ਫਿਰ, ਕਿਉਂ ਇਹ ਨਾਰਾ ਬਣਾਇਆ ਹੈ,
ਇਕ ਔਰਤ ਕਦੇ ਹਾਰਦੀ ਨਹੀਂ, ਉਸਨੂੰ ਬਾਰ-ਬਾਰ ਜਾਂਦਾ ਹਰਾਇਆ ਹੈ,
ਸਮਾਜ ਕੀ ਕਹੇਗਾ, ਕਹਿ ਕੇ ਇਹ ਜਾਂਦਾ ਡਰਾਇਆ ਹੈ,
ਕੰਜਕ ਪੂਜਨ ਵਾਲੇ ਦੇਸ਼ ਵਿਚ, ਡਰਾ ਹਰਾ ਕੇ ਰੱਖਣਾ ਬੇਟੀ,
ਤਾਂ ਬੰਦ ਕਰੋ ਬੇਟੀ ਬਚਾਣਾ, ਕਿਉਂ ਖੇਡ ਦੁਨੀਆਂ ਨੂੰ ਦਿਖਾਇਆ ਹੈ,
ਕਿਉਂ ਬਚਾਣਾ, ਕਿਉਂ ਪੜ੍ਹਾਨਾ, ਬੇਟੀ ਦੇ ਦਿਲ ‘ਚ ਆਇਆ ਹੈ,