ਫੈਸਟੀਵਲ ਸੀਜ਼ਨ ‘ਚ ਲੋਕਾਂ ਦੀ ਸਿਹਤ ਨਾਲ ਖਿਲਵਾੜ : ਅੰਮ੍ਰਿਤਸਰ ‘ਚ 337 ਕਿੱਲੋ ਮਿਲਾਵਟੀ ਖੋਆ ਜ਼ਬਤ, 2 ਗ੍ਰਿਫਤਾਰ

0
995

ਅੰਮ੍ਰਿਤਸਰ, 3 ਨਵੰਬਰ | ਫੈਸਟੀਵਲ ਸੀਜ਼ਨ ਦੌਰਾਨ ਲੋਕਾਂ ਨੂੰ ਮਿਲਾਵਟੀ ਚੀਜ਼ਾਂ ਤੋਂ ਬਚਾਉਣ ਲਈ ਸਿਹਤ ਮਹਿਕਮਾ ਲਗਾਤਾਰ ਐਕਸ਼ਨ ਮੂਡ ਵਿਚ ਹੈ। ਗੁਰੂ ਨਗਰੀ ਅੰਮ੍ਰਿਤਸਰ ‘ਚ ਅੱਜ ਸਿਹਤ ਵਿਭਾਗ ਦੀ ਟੀਮ ਨੇ 337 ਕਿੱਲੋ ਮਿਲਾਵਟੀ ਖੋਆ ਜ਼ਬਤ ਕੀਤਾ।
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਮੰਤਰੀ ਡਾ. ਬਲਬੀਰ ਸਿੰਘ ਅਤੇ ਪ੍ਰਸ਼ਾਸਨਿਕ ਸਕੱਤਰ ਸਿਹਤ ਅਜੋਏ ਸ਼ਰਮਾ ਦੇ ਨਿਰਦੇਸ਼ਾਂ ਅਨੁਸਾਰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਪੰਜਾਬ ਦੀਆਂ ਵੱਖ-ਵੱਖ ਟੀਮਾਂ ਵੱਲੋਂ ਕਮਿਸ਼ਨਰ ਫੂਡ ਡਾ. ਅਭਿਨਵ ਤ੍ਰਿਖਾ ਦੀ ਨਿਗਰਾਨੀ ਹੇਠ ਖਾਸ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਇਸੇ ਤਹਿਤ ਸੂਬੇ ਭਰ ਵਿਚ ਮਿਲਾਵਟੀ ਖਾਣੇ ਨੂੰ ਠੱਲ੍ਹ ਪਾਉਣ ਅਤੇ ਵਿਕਰੀ ਨੂੰ ਰੋਕਣ ਲਈ ਸਰਵੇ, ਰੇਡ ਅਤੇ ਜਾਂਚ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਜ਼ਿਲ੍ਹੇ ਵਿਚ ਅੱਜ ਕੀਤੀ ਗਈ ਅਜਿਹੀ ਹੀ ਇਕ ਜਾਂਚ ਦੌਰਾਨ 337 ਕਿੱਲੋ ਮਿਲਾਵਟੀ ਖੋਆ ਜ਼ਬਤ ਕਰਕੇ ਨਸ਼ਟ ਕੀਤਾ ਗਿਆ ਅਤੇ ਸਥਾਨਕ ਪੁਲਿਸ ਵੱਲੋਂ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।