ਅੰਮ੍ਰਿਤਸਰ ‘ਚ ਪੁਲਿਸ ਮੁਕਾਬਲੇ ‘ਚ ਮਾਰੇ ਗਏ ਗੈਂਗਸਟਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ

0
2396

ਅੰਮ੍ਰਿਤਸਰ | ਪੰਜਾਬ ਪੁਲਿਸ ਵਲੋਂ ਮਾਰੇ ਗਏ ਦੋ ਗੈਂਗਸਟਰਾਂ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਸਾਢੇ 4 ਘੰਟੇ ਦੇ ਚੱਲੇ ਮੁਕਾਬਲੇ ਤੋਂ ਬਾਅਦ ਪੁਲਿਸ ਨੇ ਗੈਂਗਸਟਰ ਜਗਰੂਪ ਰੂਪਾ ਤੇ ਮਨੂੰ ਕੁੱਸਾ ਨੂੰ ਮਾਰ ਦਿੱਤਾ ਹੈ। ਇਹ ਦੋਵੇ ਸਿੱਧੂ ਮੂਸੇਵਾਲਾ ਦੇ ਕਾਤਲ ਸਨ। ਪੁਲਿਸ ਇਹਨਾਂ ਨੂੰ ਕਈ ਦਿਨਾਂ ਤੋਂ ਲੱਭ ਰਹੀ ਸੀ।

ਅੱਜ ਜਦੋਂ AGTF ਨੂੰ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਅੰਮ੍ਰਿਤਸਰ ਦੇ ਪਿੰਡ ਭਕਨਾ ਕਲਾਂ ਨੂੰ ਘੇਰਾ ਪਾ ਲਿਆ। ਇਸ ਪਿੰਡ ਦੀ ਇਕ ਹਵੇਲੀ ਵਿਚ ਗੈਂਗਸਟਰ ਲੁਕੇ ਹੋਏ ਸਨ।

ਪੁਲਿਸ ਨੇ ਪਹਿਲਾਂ ਲਾਊਡ ਸਪੀਕਰ ਰਾਹੀ ਉਹਨਾਂ ਨੂੰ ਬਾਹਰ ਆਉਣ ਲਈ ਕਿਹਾ। ਪਰ ਗੈਂਗਸਟਰਾਂ ਨੇ ਬਾਹਰ ਆਉਣ ਦੀ ਬਜਾਏ ਪੁਲਿਸ ਉਪਰ ਫਾਇਰ ਕੀਤੇ। ਗੈਂਗਸਟਰਾਂ ਦੇ ਫਾਇਰ ਕਰਨ ਨਾਲ ਪੰਜਾਬ ਪੁਲਿਸ ਦੇ 3 ਮੁਲਾਜ਼ਮ ਜ਼ਖਮੀ ਹੋ ਗਏ।

ਪੰਜ ਵਜੇ ਦੇ ਕਰੀਬ ਇਹ ਆਪ੍ਰੇਸ਼ਨ ਖਤਮ ਹੋ ਗਿਆ ਸੀ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਲਿਸ ਮੁਕਾਬਲੇ ਵਿਚ 2 ਗੈਂਗਸਟਰ ਮਾਰੇ ਜਾ ਚੁੱਕੇ ਹਨ।