ਮਾਨਸਾ/ਤਰਨਤਾਰਨ/ਜਲੰਧਰ/ਲੁਧਿਆਣਾ | ਸਿੱਧੂ ਮੂਸੇਵਾਲਾ ਦੇ ਮਰਡਰ ਨੂੰ ਲੈ ਕੇ ਪੁਲਿਸ ਦੀ ਜਾਂਚ ਲਗਾਤਾਰ ਅੱਗੇ ਵੱਧ ਰਹੀ ਹੈ। ਪੁਲਿਸ ਨੇ ਸੀਸੀਟੀਵੀ ਅਤੇ ਹੋਰ ਜਾਣਕਾਰੀਆਂ ਦੇ ਅਧਾਰ ਉੱਤੇ ਹੁਣ ਤੱਕ 8 ਅਰੋਪੀਆਂ ਦੀ ਪਹਿਚਾਣ ਕਰ ਲਈ ਹੈ।
ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ 8 ਅਰੋਪੀਆਂ ਨੇ ਹੀ ਸਿੱਧੂ ਨੂੰ ਮੌਤ ਦੇ ਘਾਟ ਉਤਾਰਿਆ ਸੀ।
8 ਅਰੋਪੀਆਂ ਵਿੱਚੋਂ 2 ਮਹਾਰਾਸ਼ਟਰ, 2 ਹਰਿਆਣਾ, 3 ਪੰਜਾਬ ਅਤੇ ਇੱਕ ਰਾਜਸਥਾਨ ਦਾ ਦੱਸਿਆ ਜਾ ਰਿਹਾ ਹੈ।
ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਪੂਰਾ ਕੇਸ ਹਲ ਹੋਣ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਜਾਵੇਗਾ ਪਰ ਫਿਲਹਾਲ ਇਨ੍ਹਾਂ 8 ਅਰੋਪੀਆਂ ਨੂੰ ਫੜ੍ਹਣ ਲਈ ਪੁਲਿਸ ਪੂਰੀ ਜੱਦੋਜਹਿਦ ਕਰ ਰਹੀ ਹੈ।
ਅੱਜ ਤਰਨਤਾਰਨ ਵਿੱਚ ਪੁਲਿਸ ਨੇ ਜਗਰੂਪ ਸਿੰਘ ਰੂਪ ਨਾਂ ਦੇ ਅਰੋਪੀ ਘਰ ਰੇਡ ਕੀਤੀ ਪਰ ਘਰ ਨੂੰ ਤਾਲਾ ਲੱਗਾ ਸੀ। ਪੁਲਿਸ ਨੂੰ ਕੋਈ ਨਹੀਂ ਮਿਲਿਆ। ਹਾਲਾਂਕਿ ਉਸ ਦੀ ਮਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੂੰ ਵੀ ਗੋਲੀ ਮਾਰ ਦੇਣੀ ਚਾਹੀਦੀ ਹੈ।
ਨਸ਼ੇ ਦਾ ਆਦੀ ਹੋਣ ਕਰਕੇ ਜਗਰੂਪ ਨੂੰ ਪਰਿਵਾਰ ਨੇ 2017 ਵਿੱਚ ਬੇਦਖਲ ਕਰ ਦਿੱਤਾ ਸੀ।