ਅੰਮ੍ਰਿਤਸਰ . ਕੋਰੋਨਾ ਸੰਕਟ ਦੇ ਹਾਲਾਤ ਨੂੰ ਦੇਖਦੇ ਹੋਏ ਅਤੇ ਕੋਰੋਨਾ ਮਰੀਜ਼ਾਂ ਦੇ ਪ੍ਰਤੀ ਪਰਿਵਾਰ, ਰਿਸ਼ਤੇਦਾਰ ਅਤੇ ਸਮਾਜ ਦੀ ਅਨਦੇਖੀ ਨੂੰ ਮੱਦੇਨਜ਼ਰ ਰੱਖਦੇ ਹੋਏ ਜਨ ਕਲਿਯਾਨ ਸੰਗਠਨ ਤੇ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਸਮਾਜਿਕ ਦੂਰੀ ਦੇ ਬਦਲੇ ਸਰੀਰਿਕ ਦੂਰੀ ਜ਼ਰੂਰੀ” ਪ੍ਰੋਗਰਾਮ ਕਰਵਾਇਆ ਗਿਆ। ਦੋਵਾਂ ਸੰਸਥਾਵਾਂ ਦੀ ਡਾਇਰੈਕਟਰ ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਕੋਰੋਨਾ ਮਰੀਜ਼ਾ ਦੇ ਪ੍ਰਤੀ ਸਾਡਾ ਵਿਵਹਾਰ ਪਿਆਰ ਵਾਲਾ ਹੋਣਾ ਚਾਹੀਦਾ ਹੈ। ਕੋਰੋਨਾ ਮਰੀਜ਼ਾ ਵਿੱਚ ਸਾਕਾਰਾਤਮਕ ਸੋਚ ਤੇ ਅਪਣੇਪਨ ਦੀ ਭਾਵਨਾ ਜਗਾਉਣੀ ਚਾਹੀਦੀ ਹੈ। ਕੋਰੋਨਾ ਮਰੀਜ਼ ਨੂੰ ਸਮਾਜਿਕ ਅਭਿਸ਼ਾਪ ਜਾਂ ਅਛੂਤ ਸਮਝਿਆਂ ਜਾਂਦਾ ਹੈ। ਕੋਰੋਨਾ ਤੋਂ ਬਚਣ ਲਈ ਸਰੀਰਿਕ ਦੂਰੀ ਜ਼ਰੂਰੀ ਹੈ ਨਾ ਕਿ ਸਮਾਜਿਕ ਦੂਰੀ। ਸਮਾਜਿਕ ਸੁਰੱਖਿਆ ਤਾਂ ਕੋਰੋਨਾ ਮਰੀਜਾਂ ਦੇ ਲਈ ਰੱਖਿਆ ਕਵਚ ਹੈ।
ਸਮਾਜਿਕ ਸੁਰੱਖਿਆ ਨਾ ਮਿਲਣ ਕਾਰਨ ਕੋਰੋਨਾ ਮਰੀਜ਼ ਦੀ ਦਿਮਾਗੀ ਪੀੜਾ ਦੇ ਕਾਰਨ ਮੋਤ ਹੋ ਜਾਂਦੀ ਹੈ। ਮਾਨਸਿਕ ਸਿਹਤ ਹੀ ਸਰੀਰਿਕ ਸਿਹਤ ਦਾ ਆਧਾਰ ਹੈ। ਪ੍ਰੋਗਰਾਮ ਵਿੱਚ ਸੰਗਠਨ ਦੀਆਂ ਭੈਣਾਂ ਸੁਰਜੀਤ ਕੌਰ, ਅਰਵਿੰਦਰ ਕੌਰ ਢਿੱਲੋਂ, ਪਰਵੀਨ ਕੌਰ, ਮਹਿੰਦਰ ਕੌਰ, ਜਸਵਿੰਦਰ ਕੌਰ, ਕੁਲਵੰਤ ਕੌਰ, ਸਰਬਜੀਤ ਤੁੱਲੀ, ਮੰਜੀਤ ਬੱਤਰਾ, ਗਗਨਦੀਪ ਕੌਰ, ਮੀਨੂੰ ਮਲਹੋਤਰਾ, ਪਰਵੀਨ ਬੱਤਰਾ, ਬਲਜੀਤ ਕੌਰ, ਮਮਤਾ ਲਾਂਬਾ, ਪਿੰਕੀ ਸੋਬਤੀ ਆਦਿ ਨੇ ਕਿਹਾ ਕਿ ਕੋਰੋਨਾ ਮਰੀਜ਼ ਸਾਡੇ ਹੀ ਭਰਾ ਭੈਣ ਹਨ। ਇਨ੍ਹਾਂ ਤੋਂ ਦੂਰੀ ਬਣਾਏ ਰੱਖਣਾ ਇਨ੍ਹਾਂ ਦੇ ਪ੍ਰਤੀ ਦੁਰਵਿਵਹਾਰ ਹੈ। ਸੰਕਲਪ- ਸਾਰਿਆਂ ਨੇ ਸੰਕਲਪ ਲਿਆ ਕਿ ਇਹੋ ਜਿਹੇ ਕੋਰੋਨਾ ਮਰੀਜ਼ਾਂ ਦੇ ਨਾਲ ਪਿਆਰ ਨਾਲ ਵਰਤਾਵ ਕਰਨ ਦੀ ਪ੍ਰੇਰਨਾ ਸਾਰਿਆਂ ਨੂੰ ਦਿੱਤੀ ਜਾਵੇਗੀ ਤਾਂਕਿ ਉਹ ਦੁਬਾਰਾ ਆਪਣੇ ਪਰਿਵਾਰ ਦਾ ਮੁੱਖ ਅੰਗ ਬਣ ਸਕਣ।