ਫੋਟੋਗ੍ਰਾਫਰਾਂ ਦੀ ਗੁੰਡਾਗਰਦੀ : ਦਰਬਾਰ ਸਾਹਿਬ ਮੱਥਾ ਟੇਕਣ ਆਏ ਨੌਜਵਾਨਾਂ ਨੂੰ ਫੋਟੋ ਨਾ ਖਿੱਚਵਾਉਣ ‘ਤੇ ਸਿਰ ‘ਚ ਕੜੇ ਮਾਰ-ਮਾਰ ਕੀਤਾ ਲਹੂ-ਲੁਹਾਣ

0
555

ਅੰਮ੍ਰਿਤਸਰ| ਦਰਬਾਰ ਸਾਹਿਬ ਵਿਚੋਂ ਦਿਲ ਨੂੰ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਇਥੇ ਅੱਜ ਸ਼ਰਧਾ ਨਾਲ ਮੱਥਾ ਟੇਕਣ ਆਏ ਕੁਝ ਸਿੱਖ ਨੌਜਵਾਨਾਂ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ।

ਜਾਣਕਾਰੀ ਅਨੁਸਾਰ ਇਥੇ ਮੱਥਾ ਟੇਕਣ ਆਏ ਕੁਝ ਨੌਜਵਾਨਾਂ ਨੂੰ ਫੋਟੋਗ੍ਰਾਫਰਾਂ ਨੇ ਫੋਟੋ ਖਿੱਚਵਾਉਣ ਲਈ ਕਿਹਾ,. ਪਰ ਉਕਤ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਕੋਲ ਮੋਬਾਈਲ ਹਨ, ਉਹ ਆਪ ਹੀ ਫੋਟੋ ਖਿਚ ਲੈਣਗੇ। ਇਸ ਉਤੇ ਉਕਤ 15-20 ਫੋਟੋਗ੍ਰਾਫਰਾਂ ਦੇ ਗਰੁੱਪ ਨੇ ਇਕੱਠੇ ਹੋ ਕੇ ਉਨ੍ਹਾਂ ਉਤੇ ਹਮਲਾ ਕਰ ਦਿੱਤਾ ਤੇ ਕੜਿਆਂ ਨਾਲ ਉਨ੍ਹਾਂ ਦੇ ਸਿਰ ਖੋਲ੍ਹ ਦਿੱਤੇ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਇਕ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਇਨ੍ਹਾਂ ਫੋਟੋਗ੍ਰਾਫਰਾਂ ਦਾ ਇਹ ਰੋਜ਼ ਦਾ ਕੰਮ ਹੈ। ਹਰ ਸ਼ਨੀਵਾਰ ਐਤਵਾਰ ਇਹ ਕੋਈ ਨਾ ਕੋਈ ਪੰਗਾ ਪਾਈ ਰੱਖਦੇ ਨੇ, ਇਨ੍ਹਾਂ ਨੂੰ ਕਈ ਵਾਰ ਵਾਰਨਿੰਗ ਦਿੱਤੀ ਗਈ ਹੈ, ਪਰ ਇਹ ਬਾਜ ਨਹੀਂ ਆ ਰਹੇ।