ਫਿਲੌਰ : ਮੋਟਰਸਾਈਕਲਾਂ ਦੀ ਟੱਕਰ ਦੌਰਾਨ ਟਰੱਕ ਦੀ ਲਪੇਟ ‘ਚ ਆਈ ਲੜਕੀ ਦੀ ਮੌ.ਤ

0
1171

ਜਲੰਧਰ/ਫਿਲੌਰ, 2 ਫਰਵਰੀ | ਅੱਜ ਫਿਲੌਰ ਤੋਂ ਤੱਲ੍ਹਣ ਰੋਡ ‘ਤੇ ਪੈਟਰੋਲ ਪੰਪ ਨੇੜੇ ਇਕ ਮੋਟਰਸਾਈਕਲ ਸਵਾਰ ਲੜਕੀ ਦੀ ਟਰੱਕ ਹੇਠਾਂ ਆਉਣ ਕਾਰਨ ਮੌਤ ਹੋ ਗਈ ਤੇ ਮੋਟਰਸਾਈਕਲ ਚਾਲਕ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ ਗਿਆ।

ਘਟਨਾ ਦੀ ਖ਼ਬਰ ਮਿਲਦਿਆਂ ਹੀ ਥਾਣਾ ਮੁਖੀ ਫਿਲੌਰ ਨੀਰਜ ਕੁਮਾਰ ਤੇ ਏ.ਐਸ.ਆਈ. ਸੁਭਾਸ਼ ਚੰਦਰ ਨੇ ਪਹੁੰਚ ਕੇ ਮ੍ਰਿਤਕ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਭੇਜ ਦਿੱਤਾ। 16 ਸਾਲ ਦੀ ਮ੍ਰਿਤਕ ਲੜਕੀ ਦੀ ਪਛਾਣ ਮਨਦੀਪ ਕੌਰ ਪੁੱਤਰੀ ਮੇਜਰ ਸਿੰਘ ਵਾਸੀ ਪਿੰਡ ਮਾਉ ਸਾਹਿਬ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਲੁਧਿਆਣਾ ਵਿਖੇ ਕੰਮਕਾਰ ਕਰਦੀ ਸੀ ਜੋ ਸ਼ੁੱਕਰਵਾਰ ਨੂੰ ਆਪਣੇ ਜਾਣਕਾਰ ਦੀਪਕ ਪੁੱਤਰ ਤੇਜੂ ਰਿਸ਼ੀ ਵਾਸੀ ਪਿੰਡ ਮਾਉ ਸਾਹਿਬ ਨਾਲ ਮੋਟਰਸਾਈਕਲ ‘ਤੇ ਫਿਲੌਰ ਤੋਂ ਆਪਣੇ ਪਿੰਡ ਵੱਲ ਜਾ ਰਹੀ ਸੀ। ਰਸਤੇ ‘ਚ ਇਕ ਹੋਰ ਮੋਟਰਸਾਈਕਲ ਨਾਲ ਉਨ੍ਹਾਂ ਦਾ ਮੋਟਰਸਾਈਕਲ ਟਕਰਾਅ ਗਿਆ, ਜਿਸ ਕਾਰਨ ਉਨ੍ਹਾਂ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਤੇ ਪਿੱਛੇ ਬੈਠੀ ਲੜਕੀ ਟਰੱਕ ਦੀ ਲਪੇਟ ‘ਚ ਆ ਗਈ। ਡਿਊਟੀ ਅਫਸਰ ਸੁਭਾਸ਼ ਚੰਦਰ ਨੇ ਦੱਸਿਆ ਕਿ ਜਾਂਚ ਪੜਤਾਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ 

https://www.facebook.com/punjabibulletin/videos/922081205961814