ਫਿਲੌਰ : ਫਿਲਮੀ ਸਟਾਈਲ ‘ਚ ਟੋਲ ਪਲਾਜ਼ਾ ਦੇ ਮੈਨੇਜਰ ਤੋਂ ਲੁੱਟੇ 23.30 ਲੱਖ, ਇਲਾਕੇ ‘ਚ ਹਾਈ ਅਲਰਟ

0
1358

ਫਿਲੌਰ| ਫਿਲੌਰ ‘ਚ ਦਿਨ ਦਿਹਾੜੇ ਵੱਡੀ ਲਾਰਦਾਤ ਵਾਪਰੀ ਹੈ। ਇਥੇ ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਤੋਂ ਲੁਟੇਰਿਆਂ ਨੇ 23.30 ਲੱਖ ਰੁਪਏ  ਦੀ ਲੁੱਟ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਲਾਡੋਵਾਲ ਟੋਲ ਪਲਾਜ਼ਾ ਦਾ ਮੈਨੇਜਰ ਆਪਣੀ ਬੋਲੈਰੋ ਗੱਡੀ ਵਿਚ ਸਵਾਰ ਹੋ ਕੇ ਫਿਲੌਰ ਵਿਖੇ ਬੱਸ ਸਟੈਂਡ ਨੇੜੇ ਪੰਜਾਬ ਨੈਸ਼ਨਲ ਬੈਂਕ ਵਿਚ ਨਕਦੀ ਜਮ੍ਹਾ ਕਰਵਾਉਣ ਜਾ ਰਿਹਾ ਸੀ ਕਿ ਰਸਤੇ ‘ਚ ਲੁਟੇਰਿਆਂ ਦੀਆਂ ਦੋ ਗੱਡੀਆਂ ਆਈਆਂ। ਇਕ ਗੱਡੀ ਮੈਨੇਜਰ ਦੀ ਗੱਡੀ ਅੱਗੇ ਲੱਗ ਗਈ ਅਤੇ ਦੂਜੀ ਗੱਡੀ ਉਸ ਦੇ ਪਿੱਛੇ ਲੱਗ ਗਈ।

 ਲੁਟੇਰਿਆਂ ਦੀਆਂ ਗੱਡੀਆਂ ਵੇਖ ਕੇ ਮੈਨੇਜਰ ਦੇ ਡਰਾਈਵਰ ਨੇ ਆਪਣੀ ਗੱਡੀ ਨੂੰ ਅੰਦਰੋਂ ਲਾਕ ਕਰ ਲਿਆ ਪਰ ਲੁਟੇਰਿਆਂ ਨੇ ਮੈਨੇਜਰ ਦੀ ਗੱਡੀ ਨੂੰ ਘੇਰਦੇ ਹੋਏ ਉਸ ਦਾ ਸ਼ੀਸਾ ਤੋੜ ਕੇ ਉਸ ਦੇ ਅੰਦਰ ਪਿਆ 23.30 ਲੱਖ ਦਾ ਕੈਸ਼ ਕੱਢ ਲਿਆ ਅਤੇ ਫਰਾਰ ਹੋ ਗਏ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਘਟਨਾ ਦਾ ਜਾਇਜ਼ਾ ਲਿਆ। ਪੁਲਿਸ ਨੇ ਪੂਰੇ ਸਬ ਡਿਵੀਜ਼ਨ ਵਿਚ ਹਾਈ ਅਲਰਟ ਕਰਕੇ ਗੱਡੀਆਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਲੁਟੇਰੇ ਜਲਦੀ ਹੀ ਗ੍ਰਿਫ਼ਤਾਰ ਕਰ ਲਏ ਜਾਣਗੇ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ