ਫਗਵਾੜਾ : ਸੰਤੁਲਨ ਵਿਗੜਨ ਨਾਲ ਪਲਟੀ ਕਾਰ, ਬਾਈਕ ਸਵਾਰ ਨੂੰ ਲਿਆ ਲਪੇਟ ‘ਚ, ਦਰਦਨਾਕ ਮੌਤ

0
199

ਕਪੂਰਥਲਾ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ‘ਚ ਹਾਈਵੇ ‘ਤੇ ਮਰਸੀਡੀਜ਼ ਡਰਾਈਵਰ ਦੀ ਤੇਜ਼ ਰਫਤਾਰ ਗੱਡੀ ਨੇ ਨੌਜਵਾਨ ਦੀ ਜਾਨ ਲੈ ਲਈ। ਇਸ ਦੇ ਨਾਲ ਹੀ 5 ਲੋਕਾਂ ਦੇ ਸੱਟਾਂ ਲੱਗੀਆਂ ਹਨ। ਇਹ ਹਾਦਸਾ ਜੀ. ਟੀ. ਰੋਡ ‘ਤੇ ਬਰਗਰ ਕਿੰਗ ਦੇ ਸਾਹਮਣੇ ਵਾਪਰਿਆ। ਤੇਜ਼ ਰਫਤਾਰ ਮਰਸੀਡੀਜ਼ ਚਲਾ ਰਹੇ ਵਿਅਕਤੀ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਸੰਤੁਲਨ ਵਿਗੜਨ ਕਾਰਨ ਕਾਰ ਡਿਵਾਈਡਰ ਨਾਲ ਜਾ ਟਕਰਾਈ ਅਤੇ 3 ਵਾਰ ਪਲਟਦੇ ਹੋਏ ਦਰੱਖਤ ਹੇਠਾਂ ਖੜ੍ਹੇ ਬਾਈਕ ਨਾਲ ਜਾ ਟਕਰਾਈ। ਇਸ ਹਾਦਸੇ ‘ਚ ਬਾਈਕ ਸਵਾਰ ਜ਼ਖ਼ਮੀ ਹੋ ਗਿਆ।

Jaggi Vasudev | Can you predict death? - Telegraph India

ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਰਸੀਡੀਜ਼ ਅਤੇ ਮੋਟਰਸਾਈਕਲ ਨੂੰ ਕਬਜ਼ੇ ਵਿਚ ਲੈ ਲਿਆ। ਕਾਰ ਸਵਾਰ ਰਜਿੰਦਰ ਪਾਲ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਤੋਂ ਫਗਵਾੜਾ ਜਾਂਦੇ ਸਮੇਂ ਮਰਸੀਡੀਜ਼ ਕੰਪਨੀ ਦੇ ਸ਼ੋਅਰੂਮ ਜਾ ਰਿਹਾ ਸੀ। ਉਨ੍ਹਾਂ ਦੇ ਸਾਹਮਣੇ ਜਾ ਰਹੀ ਗੱਡੀ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਜਦੋਂ ਉਸ ਨੇ ਇਸ ਤੋਂ ਬਚਣ ਲਈ ਬ੍ਰੇਕ ਲਗਾਈ ਤਾਂ ਉਸ ਦੀ ਕਾਰ ਡਿਵਾਈਡਰ ‘ਤੇ ਚੜ੍ਹ ਗਈ ਅਤੇ 3 ਮੋੜ ਲੈਣ ਤੋਂ ਬਾਅਦ ਕਾਰ ਦਰੱਖਤ ਨਾਲ ਜਾ ਟਕਰਾਈ। ਦਰੱਖਤ ਕੋਲ ਖੜ੍ਹੇ ਬਾਈਕ ਸਵਾਰ ਨੌਜਵਾਨ ਇਸ ਦੀ ਲਪੇਟ ‘ਚ ਆ ਗਿਆ। ਮੌਕੇ ’ਤੇ ਪੁੱਜੇ ਏਐਸਆਈ ਮੱਖਣ ਸਿੰਘ ਨੇ ਕਿਹਾ ਕਿ ਮਰਸੀਡੀਜ਼ ਗੱਡੀ ਨੂੰ ਕਬਜ਼ੇ ਵਿਚ ਲੈ ਲਿਆ ਹੈ। ਕਾਰ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲਾ ਵੀ ਦਰਜ ਕਰ ਲਿਆ ਹੈ। ਮਾਮਲੇ ਵਿਚ ਜੋ ਵੀ ਕਾਨੂੰਨੀ ਕਾਰਵਾਈ ਹੋਈ, ਕੀਤੀ ਜਾਵੇਗੀ।

ਦੱਸਿਆ ਜਾ ਰਿਹਾ ਹੈ ਕਿ ਜ਼ਖ਼ਮੀ ਨੌਜਵਾਨ ਨੂੰ ਐਂਬੂਲੈਂਸ ਰਾਹੀਂ ਫਗਵਾੜਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰੀਤਪਾਲ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਜਗਤਪੁਰ ਤਹਿਸੀਲ ਬੰਗਾ, ਜ਼ਿਲ੍ਹਾ ਨਵਾਂਸ਼ਹਿਰ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਦਸੇ ਸਮੇਂ ਮਰਸੀਡੀਜ਼ ਵਿਚ 5 ਲੋਕ ਸਵਾਰ ਸਨ, ਜੋ ਕਾਰ ਦੇ ਏਅਰਬੈਗ ਖੁੱਲ੍ਹਣ ‘ਤੇ ਵਾਲ-ਵਾਲ ਬਚ ਗਏ।