ਲੁਧਿਆਣਾ | ਦੇਸ਼ ਦੇ ਦੂਸਰੇ ਇਲਾਕਿਆਂ ਦੀ ਤਰ੍ਹਾਂ ਪੰਜਾਬ ਦੇ ਪੰਜ ਜਿਲ੍ਹਿਆਂ ਵਿੱਚ ਪੈਟ੍ਰੋਲ ਦੀ ਕੀਮਤ 100 ਰੁਪਏ ਤੋਂ ਪਾਰ ਚਲੀ ਗਈ ਹੈ।
ਐਤਵਾਰ ਨੂੰ ਲੁਧਿਆਣਾ ‘ਚ ਪੈਟ੍ਰੋਲ ਦਾ ਰੇਟ 100 ਰੁਪਏ 15 ਪੈਸੇ ਪ੍ਰਤਿ ਲੀਟਰ, ਫਾਜਲਿਕਾ ‘ਚ 100 ਰੁਪਏ 28 ਪੈਸੇ, ਫਤਿਹਗੜ੍ਹ ਸਾਹਿਬ ‘ਚ 100 ਰੁਪਏ 20 ਪੈਸੇ, ਅੰਮ੍ਰਿਤਸਰ ‘ਚ 100 ਰੁਪਏ 21 ਪੈਸੇ ਅਤੇ ਪਟਿਆਲਾ ‘ਚ 100 ਰੁਪਏ 5 ਪੈਸੇ ਪ੍ਰਤਿ ਲੀਟਰ ਪਹੁੰਚ ਗਿਆ ਹੈ।
ਪੰਜਾਬ ਦੇ ਬਾਕੀ ਜਿਲ੍ਹਿਆਂ ਵਿੱਚ ਵੀ ਪੈਟ੍ਰੋਲ 100 ਰੁਪਏ ਦੇ ਬਿਲਕੁਲ ਨੇੜੇ ਪਹੁੰਚ ਚੁੱਕਾ ਹੈ। ਇੱਕ-ਦੋ ਦਿਨਾਂ ਵਿੱਚ ਬਾਕੀ ਜਿਲ੍ਹਿਆਂ ਵਿੱਚ ਵੀ ਪੈਟ੍ਰੋਲ ਦਾ ਰੇਟ 100 ਰੁਪਏ ਤੱਕ ਪਹੁੰਚ ਸਕਦਾ ਹੈ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)