ਕਾਲੇ ਜਾਦੂ ਲਈ ਜ਼ਬਰਦਸਤੀ ਲਿਆ ਮਹਿਲਾ ਦਾ ਪੀਰੀਅਡ ਬਲੱਡ, ਸਹੁਰਾ ਪਰਿਵਾਰ ਦੇ 7 ਮੈਂਬਰਾਂ ‘ਤੇ ਪਰਚਾ

0
388

ਪੁਣੇ| ਮਹਾਰਾਸ਼ਟਰ ਦੇ ਪੁਣੇ ਤੋਂ ਇਕ ਬਹੁਤ ਹੀ ਘਿਨਾਉਣੀ ਤੇ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਕਾਲਾ ਜਾਦੂ ਕਰਨ ਲਈ ਇਕ ਔਰਤ ਨੂੰ ਆਪਣਾ ਮਾਹਵਾਰੀ ਖੂਨ ਦੇਣ ਲਈ ਮਜਬੂਰ ਕੀਤਾ ਗਿਆ ਜਿਸ ਤੋਂ ਬਾਅਦ ਇਸਨੂੰ 50,000 ਰੁਪਏ ਵਿੱਚ ਵੇਚ ਦਿੱਤਾ ਗਿਆ। ਦਰਅਸਲ, ਇਹ ਪੂਰੀ ਘਟਨਾ ਬੀਡ ਜ਼ਿਲ੍ਹੇ ਦੀ ਹੈ ਜਿੱਥੇ 28 ਸਾਲਾ ਇਕ ਔਰਤ ਨੇ ਕਥਿਤ ਤੌਰ ‘ਤੇ ਆਪਣੇ ਪਤੀ ਅਤੇ ਸਹੁਰੇ ਸਮੇਤ ਸੱਤ ਲੋਕਾਂ ‘ਤੇ ਕਾਲਾ ਜਾਦੂ ਕਰਨ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ।

ਪੁਲਿਸ ਨੇ ਦੱਸਿਆ ਕਿ ਔਰਤ ਨੇ ਆਪਣੀ ਸ਼ਿਕਾਇਤ ‘ਚ ਦੋਸ਼ ਲਾਇਆ ਹੈ ਕਿ ਬੀਡ ਜ਼ਿਲੇ ‘ਚ 2019 ‘ਚ ਵਿਆਹ ਤੋਂ ਬਾਅਦ ਤੋਂ ਹੀ ਉਸ ਨੂੰ ਮਾਨਸਿਕ ਤੇ ਸਰੀਰਕ ਤੌਰ ‘ਤੇ ਪਰੇਸ਼ਾਨ ਕੀਤਾ ਜਾ ਰਿਹਾ ਸੀ। ਅਗਸਤ 2022 ਵਿੱਚ ਉਸ ਦੇ ਜੀਜਾ, ਭਤੀਜੇ, ਸੱਸ ਤੇ ਇੱਕ ਗੁਆਂਢੀ ਸਮੇਤ ਕੁਝ ਮੁਲਜ਼ਮਾਂ ਨੇ ‘ਅਘੋਰੀ ਪੂਜਾ’ ਦੀ ਰਸਮ ਕਰਨ ਲਈ ਕਿਸੇ ਕਾਲੇ ਜਾਦੂ ਦੇ ਹਿੱਸੇ ਵਜੋਂ ਔਰਤ ਦਾ ਮਾਹਵਾਰੀ ਖੂਨ ਕਪਾਹ ਰਾਹੀਂ ਜ਼ਬਰਦਸਤੀ ਲਿਆ ਅਤੇ ਇਕ ਬੋਤਲ ਵਿਚ ਭਰ ਲਿਆ ਜਿਸ ਤੋਂ ਬਾਅਦ ਮਹਾਵਾਰੀ ਦਾ ਖੂਨ 50 ਹਜ਼ਾਰ ਰੁਪਏ ਵਿਚ ਵੇਚਿਆ ਗਿਆ।

ਸ਼ਿਕਾਇਤ ਮੁਤਾਬਕ ਇਹ ਕਥਿਤ ਵਾਰਦਾਤ ਬੀਡ ਜ਼ਿਲ੍ਹੇ ‘ਚ ਪੀੜਤਾ ਦੇ ਸਹੁਰੇ ਘਰ ‘ਚ ਹੋਈ। ਉਥੋਂ ਉਹ ਆਪਣੇ ਮਾਤਾ-ਪਿਤਾ ਕੋਲ ਪੁਣੇ ਪਹੁੰਚ ਗਈ। ਇਸ ਤੋਂ ਬਾਅਦ ਉਸ ਨੇ ਪੂਰੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਔਰਤ ਦੇ ਪਤੀ, ਉਸਦੀ ਸੱਸ, ਸਹੁਰਾ, ਜੀਜਾ ਅਤੇ ਭਤੀਜੇ ਖਿਲਾਫ ਧਾਰਾ 377 (ਗੈਰ-ਕੁਦਰਤੀ ਅਪਰਾਧ), 354 (ਛੇੜਛਾੜ), 498 (ਫਸਾਉਣ ਜਾਂ ਹਿਰਾਸਤ ਵਿੱਚ ਲੈਣ) ਤਹਿਤ ਮਾਮਲਾ ਦਰਜ ਕੀਤਾ ਹੈ।