ਅੱਤਵਾਦੀ ਘਟਨਾਵਾਂ ਨੂੰ ਲੋਕ ਬਰਦਾਸ਼ਤ ਨਹੀਂ ਕਰਨਗੇ: ਐਡਵੋਕੇਟ ਰਜਿੰਦਰ ਸਿੰਘ ਮੰਡ

0
231

ਜਲੰਧਰ| ਐਡਵੋਕੇਟਸ ਫਾਰ ਫਾਰਮਰਜ਼ ਅਤੇ ਲੇਬਰਰਜ਼ ਦੇ ਪ੍ਰਧਾਨ ਗੁਰਜੀਤ ਸਿੰਘ ਕਾਹਲੋਂ ਐਡਵੋਕੇਟ ਦੀ ਪ੍ਰਧਾਨਗੀ ਵਿਚ ਹੰਗਾਮੀ ਮੀਟਿੰਗ ਸਥਾਨਕ ਹੋਟਲ ਵਿੱਚ ਕੀਤੀ ਗਈ ਜਿਸ ਵਿੱਚ ਐਡਵੋਕੇਟ ਰਾਜਵਿੰਦਰ ਕੌਰ ਰੀਆ, ਮੈਡਮ ਨਵਜੋਤ ਕੌਰ ਸਿੱਧੂ,ਮੈਡਮ ਮੂਧੇ ਰਚਨਾ, ਐਡਵੋਕੇਟ ਰਾਜੂ ਅੰਬੇਡਕਰ ਆਦਿ ਨੇ ਹਿੱਸਾ ਲਿਆ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਰਨਲ ਸਕੱਤਰ ਐਡਵੋਕੇਟ ਰਜਿੰਦਰ ਸਿੰਘ ਮੰਡ ਨੇ ਕਿਹਾ ਕਿ ਅੱਤਵਾਦ ਦੀ ਘਟਨਾਵਾਂ ਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ।ਉਹਨਾਂ ਰਾਜਨੀਤਿਕ ਪਾਰਟੀਆਂ ਨੂੰ ਵੰਗਾਰਦਿਆਂ ਕਿਹਾ ਕਿ ਚੋਣਾਂ ਵਿੱਚ ਮਾਹੌਲ ਖ਼ਰਾਬ ਨਾ ਕਰਨ ਬਲਿਕ ਆਪਣੇ ਕੀਤੇ ਕੰਮਾਂ ਤੇ ਚੋਣ ਲੜਨ। ਕਿਸਾਨੀ ਸੰਘਰਸ਼ ਨੇ ਪੂਰੇ ਭਾਰਤ ਅੰਦਰ ਆਪਸੀ ਭਾਈਚਾਰਕ ਸਾਂਝ ਨੂੰ ਬਹੁਤ ਮਜ਼ਬੂਤ ਕੀਤਾ ਹੈ ਜਿਹੜਾ ਰਾਜ ਕਰਨ ਵਾਲੀਆਂ ਪਾਰਟੀਆਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ।ਇਸ ਲਈ ਹੀ ਬੇਅਦਬੀ ਦੀਆਂ ਘਟਨਾਵਾਂ ਤੇ ਲੁਧਿਆਣਾ ਕੋਟ ਬੰਬ ਧਮਾਕੇ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ ।

ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਐਡਵੋਕੇਟ ਗੁਰਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਕਿਸਾਨ-ਮਜ਼ਦੂਰ ਦੀ ਘਰ ਵਾਪਸੀ ਹੋਈ ਹੈ ਅਜੇ ਉਹਨਾਂ ਆਪਣਾ ਸੰਘਰਸ਼ ਛੱਡਿਆ ਨਹੀਂ ਹੈ। ਜੇਕਰ ਇਸ ਘਟਨਾ ਖਿਲਾਫ ਲੜਨਾ ਪਿਆ ਤਾਂ ਕਿਸਾਨ ਮਜ਼ਦੂਰ ਅਤੇ ਐਡਵੋਕੇਟ ਫਾਰ ਫਾਰਮਰਜ਼ ਤੇ ਲੇਬਰਰਜ਼ ਮੈਦਾਨ ਵਿੱਚ ਉਤਰਨਗੇ। ਇਸ ਮੌਕੇ ਬੰਬ ਧਮਾਕੇ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਅਤੇ ਜ਼ਖਮੀਆਂ ਦੇ ਜਲਦੀ ਤੰਦਰੁਸਤ ਹੋਣ ਵਾਸਤੇ ਕਾਮਨਾ ਵੀ ਕੀਤੀ ਗਈ। ਇਹ ਜਾਣਕਾਰੀ ਐਡਵੋਕੇਟਸ ਫਾਰ ਫਾਰਮਰਜ਼ ਅਤੇ ਲੇਬਰਰਜ਼ ਦੇ ਜਨਰਲ ਸਕੱਤਰ ਐਡਵੋਕੇਟ ਰਜਿੰਦਰ ਸਿੰਘ ਨੇ ਦਿੱਤੀ।