ਲੁਧਿਆਣਾ ‘ਚ ਲੋਕਾਂ ਨੇ ਫੜਿਆ ਸਾਈਕਲ ਚੋਰ, ਖੰਬੇ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਚੜ੍ਹਿਆ ਕੁੱਟਾਪਾ

0
231

 ਲੁਧਿਆਣਾ, 11 ਨਵੰਬਰ | ਲੋਕਾਂ ਨੇ ਇੱਕ ਸਾਈਕਲ ਚੋਰ ਨੂੰ ਫੜ ਕੇ ਖੰਭੇ ਨਾਲ ਬੰਨ੍ਹ ਕੇ  ਕੁੱਟਿਆ। ਅੱਧੇ ਘੰਟੇ ਤੋਂ ਵੱਧ ਸਮੇਂ ਤੱਕ ਸੜਕ ਵਿਚਕਾਰ ਹਾਈ ਵੋਲਟੇਜ ਦਾ ਡਰਾਮਾ ਚੱਲਦਾ ਰਿਹਾ। ਲੋਕਾਂ ਨੇ ਚੋਰ ਨੂੰ ਪੁਲਿਸ ਹਵਾਲੇ ਕਰਨ ਦੀ ਬਜਾਏ ਮੌਕੇ ‘ਤੇ ਹੀ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ। ਲੋਕਾਂ ਨੇ ਸ਼ਰ੍ਹੇਆਮ ਚੋਰ ਨੂੰ ਖੰਭੇ ਨਾਲ ਬੰਨ੍ਹ ਦਿੱਤਾ ਅਤੇ ਉਸ ਦੇ ਪੈਰਾਂ ਦੀਆਂ ਤਲੀਆਂ ਨੂੰ ਡੰਡਿਆਂ ਨਾਲ ਕੁੱਟਿਆ। ਬਾਅਦ ਵਿਚ ਉਸ ਦੇ ਸਿਰ ‘ਤੇ ਜੁੱਤੀਆਂ ਦੀ ਵਰਖਾ ਕੀਤੀ ਗਈ। ਇਲਾਕੇ ਦੇ ਕੁਝ ਲੋਕਾਂ ਨੇ ਵੀਡੀਓ ਵੀ ਬਣਾਈ।

ਸਾਈਕਲ ਦੇ ਮਾਲਕ ਹੇਮਰਾਜ ਨੇ ਦੱਸਿਆ ਕਿ ਉਹ ਕੈਲਾਸ਼ ਨਗਰ ਵੜੈਚ ਬਾਜ਼ਾਰ ਵਿਚ ਦੁੱਧ ਦੀ ਦੁਕਾਨ ’ਤੇ ਆਇਆ ਸੀ। ਉਹ ਦੁੱਧ ਲੈਣ ਲਈ ਦੁਕਾਨ ਅੰਦਰ ਗਿਆ। ਇਸੇ ਦੌਰਾਨ ਇਕ ਨੌਜਵਾਨ ਨੇ ਦੁਕਾਨ ਦੇ ਬਾਹਰੋਂ ਤਾਲਾ ਲੱਗਾ ਸਾਈਕਲ ਚੋਰੀ ਕਰ ਲਿਆ। ਚੋਰ ਦੀ ਇਸ ਹਰਕਤ ਨੂੰ ਕੁਝ ਦੂਰੀ ‘ਤੇ ਖੜ੍ਹੇ ਨੌਜਵਾਨਾਂ ਨੇ ਦੇਖਿਆ। ਲੋਕਾਂ ਨੇ ਭੱਜਦੇ ਚੋਰ ਦਾ ਪਿੱਛਾ ਕਰ ਕੇ ਉਸ ਨੂੰ ਫੜ ਲਿਆ।

ਚੋਰ ਨੇ ਦੱਸਿਆ ਕਿ ਉਹ ਇਸ ਇਲਾਕੇ ਵਿਚ ਪਹਿਲੀ ਵਾਰ ਚੋਰੀ ਕਰਨ ਆਇਆ ਸੀ। ਉਹ ਮੇਹਰਬਾਨ ਇਲਾਕੇ ਦਾ ਰਹਿਣ ਵਾਲਾ ਹੈ। ਹੇਮਰਾਜ ਅਨੁਸਾਰ ਉਸ ਨੇ ਉਕਤ ਚੋਰ ਨੂੰ ਫੜਨ ਲਈ ਪੁਲਿਸ ਨੂੰ ਬੁਲਾਇਆ। ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਲੋਕਾਂ ਨੇ ਉਸ ਨੂੰ ਜੁੱਤੀਆਂ, ਚੱਪਲਾਂ, ਡੰਡਿਆਂ ਅਤੇ ਥੱਪੜਾਂ ਨਾਲ ਬੁਰੀ ਤਰ੍ਹਾਂ ਕੁੱਟਿਆ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਲਾਕੇ ਵਿਚ ਪਹਿਲਾਂ ਵੀ ਕਈ ਵਾਹਨ ਚੋਰੀ ਹੋ ਚੁੱਕੇ ਹਨ।

ਪੁਲਿਸ ਦਾ ਪੀਸੀਆਰ ਦਸਤਾ ਇੱਥੇ ਗਸ਼ਤ ਨਹੀਂ ਕਰਦਾ, ਜਿਸ ਕਾਰਨ ਦਿਨੋਂ ਦਿਨ ਚੋਰੀ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਦੱਸ ਦਈਏ ਕਿ ਜਦੋਂ ਪੁਲਿਸ ਪਹੁੰਚੀ ਤਾਂ ਚੋਰ ਦੀ ਕੁੱਟਮਾਰ ਕਰਨ ਵਾਲੇ ਕੁਝ ਨੌਜਵਾਨ ਭੱਜ ਗਏ। ਪੁਲਿਸ ਮੁਲਾਜ਼ਮਾਂ ਨੇ ਲੋਕਾਂ ਦੀ ਮਦਦ ਨਾਲ ਚੋਰ ਨੂੰ ਬੰਨ੍ਹੇ ਖੰਭੇ ਤੋਂ ਬਾਹਰ ਕੱਢਿਆ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)