Omicron ਤੋਂ ਡਰੇ ਦੁਨੀਆ ਭਰ ਦੇ ਲੋਕ, 5 ਗੁਣਾ ਮਹਿੰਗਾ ਹੋਇਆ ਅੰਤਰਰਾਸ਼ਟਰੀ ਫਲਾਈਟਾਂ ਦਾ ਕਿਰਾਇਆ

0
1952

ਨਵੀਂ ਦਿੱਲੀ | ਇਨ੍ਹੀਂ ਦਿਨੀਂ ਅਮਰੀਕਾ, ਕੈਨੇਡਾ ਤੇ ਲੰਡਨ ਜਾਣਾ ਬਹੁਤ ਮਹਿੰਗਾ ਹੋ ਗਿਆ ਹੈ। ਅਮਰੀਕਾ (ਵਨ ਵੇ) ਦਾ ਕਿਰਾਇਆ 50-60 ਹਜ਼ਾਰ ਦੀ ਥਾਂ ਡੇਢ ਲੱਖ ਰੁਪਏ ਹੋ ਗਿਆ ਹੈ।

ਕੈਨੇਡਾ (ਵਨ ਵੇ) ਦੀ ਹਵਾਈ ਟਿਕਟ ਪਹਿਲਾਂ 60-70 ਹਜ਼ਾਰ ‘ਚ ਮਿਲਦੀ ਸੀ ਪਰ ਹੁਣ ਇਸ ਦੀ ਕੀਮਤ 2.5 ਤੋਂ 3 ਲੱਖ ਰੁਪਏ ਹੈ। ਯੂਕੇ (ਵਨ ਵੇ) ਦਾ ਕਿਰਾਇਆ 40-50 ਹਜ਼ਾਰ ਰੁਪਏ ਦੀ ਬਜਾਏ ਡੇਢ ਲੱਖ ਰੁਪਏ ਹੋ ਗਿਆ ਹੈ।

ਦਿਲਚਸਪ ਤੱਥ ਇਹ ਹੈ ਕਿ ਕਿਰਾਇਆ ਦੁੱਗਣਾ ਤੋਂ 5 ਗੁਣਾ ਹੋਣ ਦੇ ਬਾਵਜੂਦ ਅੰਤਰਰਾਸ਼ਟਰੀ ਉਡਾਣਾਂ ਦੀਆਂ ਟਿਕਟਾਂ ਉਪਲਬਧ ਨਹੀਂ ਹਨ। ਅਮਰੀਕਾ ਜਾਂ ਬ੍ਰਿਟੇਨ ਵਿੱਚ ਸੈਟਲ ਹੋਏ ਭਾਰਤੀ ਦਸੰਬਰ ‘ਚ ਦੇਸ਼ ਵਿੱਚ ਆਉਣਾ ਪਸੰਦ ਕਰਦੇ ਹਨ।

ਦਸੰਬਰ ਵਿੱਚ ਭਾਰਤ ਤੋਂ ਵੀ ਲੋਕ ਯੂਰਪ ਜਾਂ ਅਮਰੀਕਾ ਜਾਣ ਲਈ ਜਾਂਦੇ ਹਨ। ਵਿਦਿਆਰਥੀ ਵੀ ਦਸੰਬਰ ਵਿੱਚ ਇਨ੍ਹਾਂ ਦੇਸ਼ਾਂ ‘ਚ ਪੜ੍ਹਨ ਲਈ ਜਾਂਦੇ ਹਨ। ਆਮ ਤੌਰ ‘ਤੇ ਇਸ ਸੀਜ਼ਨ ‘ਚ ਫਲਾਈਟ ਦੇ ਕਿਰਾਏ ਵਧ ਜਾਂਦੇ ਹਨ ਪਰ ਇਸ ਵਾਰ ਇਨ੍ਹਾਂ ਵਿੱਚ 3 ਤੋਂ 5 ਗੁਣਾ ਵਾਧਾ ਹੋਇਆ ਹੈ।

ਅੰਤਰਰਾਸ਼ਟਰੀ ਉਡਾਣਾਂ ਦਾ ਕਿਰਾਇਆ ਕਿਵੇਂ ਤੈਅ ਕੀਤਾ ਜਾਂਦਾ ਹੈ?

ਓਮੀਕਰੋਨ ਦੇ ਡਰ ਕਾਰਨ ਮਾਪੇ ਵਿਦੇਸ਼ ਵਿੱਚ ਪੜ੍ਹਦੇ ਬੱਚਿਆਂ ਨੂੰ ਮਿਲਣ ਜਾਣਾ ਚਾਹੁੰਦੇ ਹਨ। ਇਸ ਸਾਲ 26 ਅਗਸਤ ਨੂੰ ਦਿੱਲੀ-ਲੰਡਨ ਦਾ ਕਿਰਾਇਆ 3.95 ਲੱਖ ਰੁਪਏ ਹੋ ਗਿਆ ਸੀ।

ਅੰਤਰਰਾਸ਼ਟਰੀ ਉਡਾਣਾਂ ਦੇ ਕਿਰਾਏ ਸਪਲਾਈ ਅਤੇ ਮੰਗ ‘ਤੇ ਵੱਧਦੇ-ਘਟਦੇ ਰਹਿੰਦੇ ਹਨ। ਜਦੋਂ ਵਿਦੇਸ਼ ਜਾਣ ਦੀ ਮੰਗ ਜ਼ਿਆਦਾ ਹੁੰਦੀ ਹੈ ਤਾਂ ਕਿਰਾਏ ਵੱਧ ਜਾਂਦੇ ਹਨ। ਅੰਤਰਰਾਸ਼ਟਰੀ ਉਡਾਣ ਵਿੱਚ ਹਵਾਈ ਕਿਰਾਇਆ ਨਾ ਤਾਂ ਰੈਗੂਲਰ ਹੁੰਦਾ ਹੈ ਤੇ ਨਾ ਹੀ ਮਾਨੀਟਰ ਹੁੰਦਾ ਹੈ।

ਦੁਬਾਰਾ ਫਲਾਈਟਾਂ ਰੱਦ ਹੋਣ ਦਾ ਡਰ

ਲੋਕਾਂ ਨੂੰ ਡਰ ਹੈ ਕਿ ਓਮੀਕਰੋਨ ਦੇ ਵਧਦੇ ਖ਼ਤਰੇ ਕਾਰਨ ਅੰਤਰਰਾਸ਼ਟਰੀ ਉਡਾਣਾਂ ਨੂੰ ਫਿਰ ਤੋਂ ਰੋਕਿਆ ਜਾ ਸਕਦਾ ਹੈ। ਭਾਰਤ ਨੇ 15 ਦਸੰਬਰ ਤੋਂ ਨਿਯਮਿਤ ਅੰਤਰਰਾਸ਼ਟਰੀ ਉਡਾਣਾਂ ਦੇ ਸੰਚਾਲਨ ਦੀ ਇਜਾਜ਼ਤ ਨਹੀਂ ਦਿੱਤੀ, ਜਿਸ ਕਾਰਨ ਹਵਾਈ ਟਿਕਟਾਂ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ।

Omicron ਹੈ ਵੱਡਾ ਕਾਰਨ

ਹਵਾਈ ਕਿਰਾਏ ਵਿੱਚ ਇੰਨੇ ਵਾਧੇ ਦਾ ਕਾਰਨ ਸਿਰਫ਼ ਵਿਦੇਸ਼ ਜਾਣ ਵਾਲੇ ਵਿਦਿਆਰਥੀ ਹੀ ਨਹੀਂ ਬਲਕਿ ਵਿਦੇਸ਼ਾਂ ਤੋਂ ਭਾਰਤ ਆਏ ਜਾਂ ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ਵਿੱਚ ਪੜ੍ਹ ਰਹੇ ਹਨ, ਅਜਿਹੇ ਮਾਪੇ ਵੀ ਓਮੀਕਰੋਨ ਦੇ ਡਰ ਕਾਰਨ ਆਪਣੇ ਬੱਚਿਆਂ ਨੂੰ ਮਿਲਣ ਲਈ ਵਿਦੇਸ਼ ਜਾਣਾ ਚਾਹੁੰਦੇ ਹਨ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ