ਪਟਵਾਰੀ ਦੇ ਕਰਿੰਦੇ ਜ਼ਮੀਨਾਂ ਦੇ ਰਿਕਾਰਡ ਨਾਲ ਕਰ ਰਹੇ ਸੀ ਛੇੜਛਾੜ, ਮੀਡੀਆਂ ਦਾ ਕਮਰੇ ਦੇਖ ਭੱਜੇ

0
376

ਜਲੰਧਰ . ਕਿਸੇ ਵੀ ਦੇਸ਼ ਵਿੱਚ ਜ਼ਮੀਨਾਂ ਦਾ ਰਿਕਾਰਡ ਰੱਖਣ ਦੀ ਜ਼ਿੰਮੇਵਾਰੀ ਪਟਵਾਰੀਆਂ ਦੀ ਹੁੰਦੀ ਹੈ ਪਰ ਜਲੰਧਰ ਦੇ ਕਈ ਪਟਵਾਰੀਆਂ ਨੇ ਆਪਣੀ ਜ਼ਿੰਮੇਵਾਰੀ ਆਪਣੇ ਥੱਲੇ ਖੁਦ ਰੱਖੇ ਹੋਏ ਆਪਣੇ ਕਰਿੰਦਿਆਂ ਨੂੰ ਸੌਂਪੀ ਹੋਈ ਹੈ। ਇਹ ਨੌਜਵਾਨ ਨਾਂ ਤੇ ਸਰਕਾਰ ਵੱਲੋਂ ਭਰਤੀ ਕੀਤੇ ਗਏ ਨੇ ਅਤੇ ਨਾ ਹੀ ਇਨ੍ਹਾਂ ਦਾ ਇਸ ਰਿਕਾਰਡ ਨਾਲ ਦੂਰ-ਦੂਰ ਦਾ ਕੋਈ ਲੈਣਾ ਦੇਣਾ ਹੈ। ਅੱਜ ਜਲੰਧਰ ਦੇ ਪਟਵਾਰਖਾਨੇ ਵਿੱਚ ਜਦੋਂ ਪੱਤਰਕਾਰਾਂ ਨੇ ਪਟਵਾਰੀਆਂ ਦੇ ਕਮਰਿਆਂ ਵਿੱਚ ਨਾਜਾਇਜ਼ ਤੌਰ ‘ਤੇ ਕੰਮ ਕਰ ਰਹੇ ਇਹ ਕਰਿੰਦੇ ਨੂੰ ਦੇਖਿਆ ਤਾਂ ਉਹ ਮੀਡੀਆਂ ਦਾ ਕੈਮਰੇ ਦੇਖ ਭੱਜ ਨਿਕਲੇ।

ਪੰਜਾਬ ਵਿੱਚ ਜ਼ਮੀਨੀ ਰਿਕਾਰਡ ਨੂੰ ਸੰਭਾਲਣ ਅਤੇ ਉਸ ਤੇ ਕਾਗਜ਼ੀ ਕਾਰਵਾਈ ਕਰਨ ਦਾ ਜ਼ਿੰਮਾ ਸਰਕਾਰ ਵੱਲੋਂ ਭਰਤੀ ਕੀਤੇ ਗਏ ਪਟਵਾਰੀਆਂ ਦੇ ਉੱਪਰ ਹੈ ਪਰ ਬਹੁਤ ਸਾਰੇ ਪਟਵਾਰੀ ਆਪ ਆਪਣੇ ਨਿੱਜੀ ਕੰਮ ਵਿੱਚ ਮਸਤ ਰਹਿੰਦੇ ਨੇ ਅਤੇ ਉਨ੍ਹਾਂ ਨੇ ਇਹ ਸਾਰਾ ਕੰਮ ਖੁਦ ਆਪਣੇ ਤੌਰ ਤੇ ਕੰਮ ਤੇ ਰੱਖੇ ਹੋਏ ਨੌਜਵਾਨਾਂ ਨੂੰ ਸੌਂਪਿਆ ਹੋਇਆ ਹੈ ਜੋ ਕਿ ਬਿਲਕੁੱਲ ਗੈਰ ਕਾਨੂੰਨੀ ਹੈ। ਕੁਝ ਐਸੇ ਹੀ ਹਾਲਾਤ ਸਾਨੂੰ ਅੱਜ ਜਲੰਧਰ ਦੇ ਇੱਕ ਪਟਵਾਰੀ ਵਿਪਿਨ ਕੁਮਾਰ ਦੇ ਕੈਬਿਨ ਦੇ ਦੇਖਣ ਨੂੰ ਮਿਲੇ ਜਿੱਥੇ ਪਟਵਾਰੀ ਵਿਪਨ ਕੁਮਾਰ ਖੁਦ ਤਾਂ ਮੌਜੂਦ ਨਹੀਂ ਸੀ ਪਰ ਉਸ ਦੇ ਕਰਿੰਦੇ ਪੂਰੀ ਤਰ੍ਹਾਂ ਸਰਕਾਰੀ ਰਿਕਾਰਡ ਨਾਲ ਛੇੜਖਾਨੀ ਕਰਦੇ ਹੋਏ ਅਤੇ ਉਨ੍ਹਾਂ ਵਿੱਚ ਲੇਖ ਲਿਖਾਈ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਇਹ ਉਹ ਸਰਕਾਰੀ ਰਿਕਾਰਡ ਹੈ ਜੋ ਪਟਵਾਰੀਆਂ ਕੋਲ ਸੁਰੱਖਿਅਤ ਰੱਖਿਆ ਹੁੰਦਾ ਹੈ ਅਤੇ ਇਸ ਉੱਪਰ ਕੱਮ ਕਰਨ ਦੀ ਡਿਊਟੀ ਵੀ ਸਿਰਫ ਪਟਵਾਰੀ ਦੀ ਹੀ ਹੁੰਦੀ ਹੈ। ਪਟਵਾਰੀ ਵਿਪਨ ਕੁਮਾਰ ਦੇ ਇਨ੍ਹਾਂ ਕਰਿੰਦਿਆਂ ਦਾ ਧਿਆਨ ਜਿੱਦਾਂ ਹੀ ਕੈਮਰਿਆਂ ‘ਤੇ ਪਿਆ ਤਾਂ ਉਹ ਫੌਰਨ ਉੱਥੋਂ ਸਾਰਾ ਕੁਝ ਛੱਡ ਕੇ ਭੱਜ ਗਏ।

ਉਧਰ ਦੂਸਰੇ ਪਾਸੇ ਜਦ ਇਸ ਬਾਰੇ ਨੈਬ ਤਹਿਸੀਲਦਾਰ ਵਿਜੇ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜੇ ਏਦਾਂ ਦਾ ਕੁਝ ਸਾਹਮਣੇ ਆਉਂਦਾ ਹੈ ਤਾਂ ਉਹ ਉਸ ਤੇ ਬਣਦੀ ਕਾਰਵਾਈ ਕਰਨਗੇ। ਫਿਲਹਾਲ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।