ਪਟਨਾ : ਸ਼ਾਪਿੰਗ ਮਾਲ ‘ਚ ਲਗਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ, ਭਖਿਆ ਮਾਹੌਲ

0
467

ਪਟਨਾ| ਪਟਨਾ ਦੇ ਇਕ ਸ਼ਾਪਿੰਗ ਮਾਲ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ ਲਗਾਉਣ ਨੂੂੰ ਲੈ ਕੇ ਵਿਵਾਦ ਛਿੜ ਗਿਆ ਹੈ। ਸਾਰੇ ਪਾਸੇ ਇਸ ਗੱਲ ਦੀ ਨਿਖੇਧੀ ਹੋ ਰਹੀ ਹੈ।

ਕਿਹਾ ਜਾ ਰਿਹਾ ਹੈ ਕਿ ਇਹ ਬੁੱਤ ਇਕ ਮਹੀਨੇ ਤੋਂ ਲਗਾਇਆ ਗਿਆ ਹੈ, ਪਰ ਹੁਣ ਇਸਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਵਾਦ ਛਿੜ ਗਿਆ ਹੈ। ਜਿਸਦੇ ਨਾਲ ਸੈਲਫੀਆਂ ਲੈਈਆਂ ਜਾ ਰਹੀਆਂ ਸਨ, ਜਿਸਦੇ ਵਿਰੋਧ ਪਿੱਛੋਂ ਬੁੱਤ ਨੂੰ ਹਟਾ ਦਿੱਤਾ ਗਿਆ ਹੈ।

ਸ਼ਾਪਿੰਗ ਮਾਲ ਵਿਚ ਬੁੱਤ ਲਗਾਉਣ ਦਾ ਮਾਮਾਲ ਸਾਹਮਣੇ ਆਉਣ ਤੋਂ ਬਾਅਦ ਐਸਜੀਪੀਸੀ ਨੇ ਇਸਦਾ ਵਿਰੋਧ ਕੀਤਾ ਹੈ। ਚਾਰੇ ਪਾਸੇ ਇਸਦਾ ਵਿਰੋਧ ਹੋਣ ਪਿੱਛੋਂ ਸ਼ਾਪਿੰਗ ਮਾਲ ਵਿਚੋਂ ਬੁੱਤ ਨੂੰ ਹਟਾ ਲਿਆ ਗਿਆ ਹੈ।