ਪਟਿਆਲਾ : ਆਸ਼ਿਕ ਨਾਲ ਮਿਲ ਕੇ ਪਤਨੀ ਨੇ ਪਤੀ ਦਾ ਕੀਤਾ ਬੇਰਹਿਮੀ ਨਾਲ ਕਤਲ; ਸੁੱਤੇ ਪਏ ਨੂੰ ਦਿੱਤੀ ਖੌਫਨਾਕ ਮੌਤ

0
1727

ਪਟਿਆਲਾ/ਘਨੌਰ, 30 ਅਕਤੂਬਰ | ਪਿੰਡ ਸਲੇਮਪੁਰ ਸ਼ੇਖਾਂ ’ਚ ਕੱਲ ਰਾਤ ਪਤਨੀ ਵੱਲੋਂ ਆਪਣੇ ਆਸ਼ਿਕ ਨਾਲ ਮਿਲ ਕੇ ਪਤੀ ਲਛਮਣ ਸਿੰਘ (40) ਦੀ ਧੌਣ ਵੱਢ ਕੇ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਿੰਡ ਸਲੇਮਪੁਰ ਸ਼ੇਖਾਂ ਵਾਸੀ ਲਛਮਣ ਸਿੰਘ ਅਤੇ ਉਸ ਦੀ ਪਤਨੀ ਪਿਛਲੇ 20 ਸਾਲਾਂ ਤੋਂ ਆਪਣੀ ਜ਼ਿੰਦਗੀ ਬਸਰ ਕਰ ਰਹੇ ਸਨ।

ਲਛਮਣ ਸਿੰਘ ਕੱਪੜੇ ਸਿਉਂ ਕੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ। ਦੱਸਣਯੋਗ ਹੈ ਕਿ ਪਿਛਲੇ ਡੇਢ ਸਾਲ ਤੋਂ ਮ੍ਰਿਤਕ ਦੀ ਪਤਨੀ ਘਰ ਛੱਡ ਕੇ ਆਪਣੇ ਆਸ਼ਿਕ ਨਾਲ ਚਲੀ ਗਈ ਸੀ। ਜਦਕਿ ਮ੍ਰਿਤਕ ਦੀ ਪਤਨੀ ਡੇਢ ਸਾਲ ’ਚ ਪਹਿਲਾਂ ਵੀ 2 ਵਾਰ ਘਰ ਆਈ ਅਤੇ ਕੁਝ ਦਿਨ ਰਹਿ ਕੇ ਫਿਰ ਚਲੀ ਜਾਂਦੀ। ਇਸ ਕਰਕੇ ਘਰ ਵਿਚ ਹਮੇਸ਼ਾ ਕਲੇਸ਼ ਰਹਿੰਦਾ ਸੀ। ਇਸ ਦੌਰਾਨ ਜਦੋਂ ਤੀਜੀ ਵਾਰ ਉਕਤ ਪਤਨੀ ਆਸ਼ਿਕ ਨਾਲ ਡੇਢ ਸਾਲ ਬਿਤਾ ਕੇ ਘਰ ਆਈ ਤਾਂ ਲਛਮਣ ਸਿੰਘ ਅਤੇ ਬੱਚਿਆਂ ਨਾਲ 1 ਮਹੀਨੇ ਤੋਂ ਘਰ ’ਚ ਰਹਿ ਰਹੀ ਸੀ ਕਿ ਲੰਘੀ ਪਤੀ ਦਾ ਕਤਲ ਕਰ ਦਿੱਤਾ।

ਰਾਤ 1 ਵਜੇ ਦੇ ਕਰੀਬ ਉਸ ਦੇ ਪਤੀ ਲਛਮਣ ਸਿੰਘ ਦੀ ਧੌਣ ਵੱਢ ਕੇ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਮ੍ਰਿਤਕ ਦੀ ਪਤਨੀ, ਉਸ ਦਾ ਆਸ਼ਕ ਅਤੇ ਸਬੰਧਤ ਪਰਿਵਾਰਕ ਮੈਂਬਰ ਫਰਾਰ ਦੱਸੇ ਜਾ ਰਹੇ ਹਨ। ਥਾਣਾ ਸ਼ੰਭੂ ਦੇ ਇੰਸਪੈਕਟਰ ਰਾਹੁਲ ਕੌਂਸਲ ਨੇ ਗੱਲਬਾਤ ਕਰਨ ’ਤੇ ਦੱਸਿਆ ਕਿ ਪੁਲਿਸ ਵੱਲੋਂ ਤਫਤੀਸ਼ ਜਾਰੀ ਹੈ। ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।