Patiala : ਭਾਰੀ ਮੀਂਹ ਕਾਰਨ ਮਕਾਨ ਦੀ ਛੱਤ ਡਿਗੀ, ਇੱਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ, ਇਕ ਗੰਭੀਰ ਜਖਮੀ

0
1365

ਪਟਿਆਲਾ। ਬੁੱਧਵਾਰ ਪਏ ਤੇਜ ਮੀਂਹ ਕਾਰਨ ਪਟਿਆਲਾ ਦੇ ਪਾਤੜਾਂ ਵਿਚ ਵੀਰਵਾਰ ਸਵੇਰੇ ਮਕਾਨ ਦੀ ਛੱਤ ਡਿਗਣ ਨਾਲ ਇਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ, ਜਦੋਂਕਿ ਪੰਜਵਾਂ ਮੈਂਬਰ ਗੰਭੀਰ ਜਖਮੀ ਹੋ ਗਿਆ।

ਮਰਨ ਵਾਲਿਆਂ ਦੀ ਪਛਾਣ ਰਾਜੂ (42), ਪਤਨੀ ਸੁਨੀਤਾ (36), ਬੇਟਾ ਅਮਨ (18) ਤੇ ਬੇਟੀ ਊਸ਼ਾ (11) ਵਜੋਂ ਹੋਈ ਹੈ। ਹਾਦਸੇ ਵਿਚ ਰਾਜੂ ਦੇ ਦੂਜੇ ਬੇਟੇ ਵਿਕਾਸ (15) ਦੇ ਸਿਰ ਉਤੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਜਖਮੀ ਵਿਕਾਸ ਨੂੰ ਤੁਰੰਤ ਹੀ ਪਾਤੜਾਂ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਪੁਲਿਸ ਮੁਤਾਬਿਕ ਹਾਦਸਾ ਪਾਤੜਾਂ ਦੇ ਜਾਖਲ ਰੋਡ ਸਥਿਤ ਧਾਨਕ ਬਸਤੀ ਵਿਚ ਹੋਇਆ, ਜਿਥੇ ਪੰਜ ਲੋਕਾਂ ਦਾ ਇਹ ਪਰਿਵਾਰ ਪਿਛਲੇ 10 ਮਹੀਨਿਆਂ ਤੋਂ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ। ਪਾਤੜਾਂ ਥਾਣੇ ਦੇ ਇੰਚਾਰਜ ਪ੍ਰਕਾਸ਼ ਮਸੀਹ ਨੇ ਦੱਸਿਆ ਕਿ ਵੀਰਵਾਰ ਸਵੇਰੇ 6 ਵਜੇ ਜਦੋਂ ਸਾਰੇ ਮੈਂਬਰ ਸੌਂ ਰਹੇ ਸਨ ਤਾਂ ਉਸ ਸਮੇਂ ਘਰ ਦੀ ਪਿਛਲੀ ਕੰਧ ਡਿਗ ਪਈ। ਉਸ ਤੋਂ ਬਾਅਦ ਘਰ ਦੀ ਛੱਤ ਵੀ ਡਿਗ ਪਈ। ਮਲਬੇ ਹੇਠਾਂ ਦੱਬਣ ਨਾਲ ਰਾਜੂ, ਉਸਦੀ ਪਤਨੀ ਸੁਨੀਤਾ, ਬੇਟੇ ਅਮਨ ਤੇ ਬੇਟੀ ਊਸ਼ਾ ਦੀ ਮੌਤ ਹੋ ਗਈ, ਉਥੇ ਹੀ ਰਾਜੂ ਦਾ ਦੂਜਾ ਪੁੱਤਰ ਵਿਕਾਸ ਸਿਰ ਵਿਚ ਸੱਟ ਲੱਗਣ ਕਾਰਨ ਬੁਰੀ ਤਰ੍ਹਾਂ ਜਖਮੀ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਨੇੜੇ-ਤੇੜੇ ਦੇ ਲੋਕਾਂ ਨੇ ਲਾਸ਼ਾਂ ਨੂੰ ਮਲਬੇ ਹੇਠੋਂ ਕੱਢਿਆ।

ਪੁਲਿਸ ਨੇ ਇਸ ਮਾਮਲੇ ਵਿਚ ਧਾਰਾ 174 ਦੀ ਕਾਰਵਾਈ ਕਰਦੇ ਹੋਏ ਕੇਸ ਦਰਜ ਕਰ ਲਿਆ ਹੈ।