ਪਟਿਆਲਾ : ਦਰਗਾਹ ’ਤੇ ਸੇਵਾ ਕਰਨ ਵਾਲੇ ਦੀ ਚਮਕੀ ਕਿਸਮਤ, ਨਿਕਲੀ ਢਾਈ ਕਰੋੜ ਦੀ ਲਾਟਰੀ

0
1204

ਪਟਿਆਲਾ/ਸਮਾਣਾ, 24 ਜਨਵਰੀ | ਪੰਜਾਬ ਸਰਕਾਰ ਵੱਲੋਂ ਲੋਹੜੀ ਬੰਪਰ ਦੇ ਕੱਢੇ ਡਰਾਅ ਦੀ ਲਾਟਰੀ ਢਾਈ ਕਰੋੜ ਸਮਾਣਾ ਨੇੜਲੇ ਪਿੰਡ ਗਾਜੀਸਲਾਰ ਦੇ ਮਜ਼ਦੂਰ ਬਿੰਦਰ ਰਾਮ ਤੇ ਚੰਨਾ ਰਾਮ ਦੀ ਨਿਕਲੀ ਹੈ, ਜਿਨ੍ਹਾਂ ਦੇ ਘਰ ਵਿਚ ਖੁਸ਼ੀ ਦਾ ਮਾਹੌਲ ਬਣ ਗਿਆ ਹੈ। ਇਸ ਮੌਕੇ ਬਿੰਦਰ ਰਾਮ ਤੇ ਚੰਨਾ ਰਾਮ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਦੇ ਹਨ ਤੇ ਪਿਛਲੇ ਕਈ ਸਾਲਾਂ ਤੋਂ ਲਾਟਰੀ ਤਿਉਹਾਰ ਮੌਕੇ ਪਾਉਂਦੇ ਆ ਰਹੇ ਹਨ। ਉਨ੍ਹਾਂ ਦੀ ਇਹ ਕਾਮਨਾ ਪਿੰਡ ’ਚ ਸਥਿਤ ਬਾਬਾ ਪੀਰ ਨੇ ਪਿਛਲੇ ਦਿਨੀਂ ਪੂਰੀ ਕੀਤੀ ਹੈ। ਦਰਗਾਹ ’ਤੇ ਉਹ ਪਿਛਲੇ ਕਈ ਸਾਲਾਂ ਤੋਂ ਸੇਵਾ ਕਰਦਾ ਆ ਰਿਹਾ ਹੈ।

ਉਸ ਨੇ ਕਿਹਾ ਕਿ ਉਨ੍ਹਾਂ ਨੇ ਇਹ ਟਿਕਟ ਸਮਾਣਾ ਦੇ ਇਕ ਲਾਟਰੀ ਵਿਕਰੇਤਾ ਤੋਂ ਖਰੀਦੀ ਸੀ, ਉਹ ਇਸ ਰਕਮ ਨਾਲ ਸੇਵਾ ਕਰਨਗੇ ਤੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨਗੇ। ਇਸ ਸਬੰਧੀ ਲਾਟਰੀ ਸਟਾਲ ਦੇ ਮਾਲਕ ਸੁਭਾਸ਼ ਚੰਦ ਉਰਫ ਮੋਤੀ ਨੇ ਦੱਸਿਆ ਕਿ ਉਨ੍ਹਾਂ ਤੋਂ ਇਹ ਟਿਕਟ ਨੰਬਰ 66 5244 ਬਿੰਦਰ ਰਾਮ ਤੇ ਚੰਨਾ ਰਾਮ ਨੇ ਖਰੀਦੀ ਸੀ ਜਿਨ੍ਹਾਂ ਨੂੰ ਪਿਛਲੇ ਦਿਨੀਂ ਬੰਪਰ ਡਰਾਅ ਕੱਢਣ ਦੌਰਾਨ ਇਹ ਇਨਾਮ ਨਿਕਲਿਆ ਹੈ। ਉਨ੍ਹਾਂ ਕਿਹਾ ਕਿ 2005 ਵਿਚ ਵੀ ਉਨ੍ਹਾਂ ਤੋਂ ਖਰੀਦੀ ਟਿਕਟ ਦਾ ਇਨਾਮ ਸਮਾਣਾ ਦੇ ਇਕ ਵਿਅਕਤੀ ਨੂੰ ਨਿਕਲਿਆ ਸੀ।

(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)