ਪਟਿਆਲਾ : WhatsApp ‘ਤੇ ਵਿਆਹੁਤਾ ਨਾਲ ਸਬੰਧ ਦੀ ਫੈਲੀ ਅਫ਼ਵਾਹ, ਵਾਇਰਲ ਕੀਤੀ ਤਸਵੀਰ, ਲੜਕੀ ਨੇ ਕੀਤੀ ਖੁਦਕੁਸ਼ੀ

0
1170

ਪਟਿਆਲਾ | ਥਾਣਾ ਪਾਤੜਾਂ ਅਧੀਨ ਆਉਂਦੇ ਇਲਾਕੇ ‘ਚ 20 ਸਾਲ ਦੀ ਇਕ ਲੜਕੀ ਦੇ ਵਿਆਹੇ ਹੋਏ ਵਿਅਕਤੀ ਨਾਲ ਸਬੰਧ ਹੋਣ ਦੀ ਝੂਠੀ ਅਫਵਾਹ ਫੈਲਾਉਂਦਿਆਂ ਰਿਸ਼ਤੇਦਾਰ ਨੇ ਹੀ ਦੋਸਤ ਨੂੰ whatsapp ‘ਤੇ ਫੋਟੋ ਸ਼ੇਅਰ ਕਰ ਦਿੱਤੀ।

ਤਸਵੀਰ ਵਾਇਰਲ ਹੋਣ ਤੋਂ ਬਾਅਦ ਬਦਨਾਮੀ ਤੋਂ ਪ੍ਰੇਸ਼ਾਨ ਲੜਕੀ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ 7 ਅਕਤੂਬਰ ਨੂੰ ਲੜਕੀ ਦੀ ਲਾਸ਼ ਪਿੰਡ ਜੋਗੇਵਾਲ, ਸਮਾਣਾ ਨੇੜੇ ਨਹਿਰ ‘ਚੋਂ ਮਿਲੀ।

ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈਣ ਤੋਂ ਬਾਅਦ ਲੜਕੀ ਦੀ ਮਾਂ ਪਾਸੋ ਦੇਵੀ ਦੀ ਸ਼ਿਕਾਇਤ ‘ਤੇ ਰਿਸ਼ਤੇ ਵਿੱਚ ਮ੍ਰਿਤਕ ਲੜਕੀ ਦੇ ਭਰਾ ਮੰਗਤੂ ਰਾਮ ਵਾਸੀ ਕੰਡਾ ਬਸਤੀ ਪਾਤੜਾਂ, ਮੰਗਤੂ ਦੇ ਦੋਸਤ ਸਤਪਾਲ ਸਿੰਘ, ਸਤਪਾਲ ਦੀ ਮਾਂ ਨੈਬੋ ਤੇ ਸਤਪਾਲ ਦੀ ਪਤਨੀ ਅਮਨ ਵਾਸੀ ਆਨੰਦ ਬਸਤੀ ਵਾਰਡ 5 ਪਾਤੜਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।

ਥਾਣਾ ਪਾਤੜਾਂ ਸਿਟੀ ਇੰਚਾਰਜ ਅੰਗਰੇਜ ਸਿੰਘ ਨੇ ਕਿਹਾ ਕਿ ਫਿਲਹਾਲ ਕੇਸ ਦਰਜ ਕਰ ਲਿਆ ਗਿਆ ਹੈ, ਦੋਸ਼ੀਆਂ ਦੀ ਜਲਦ ਗ੍ਰਿਫ਼ਤਾਰੀ ਹੋਵੇਗੀ।