ਪਟਿਆਲਾ| ਬੀਤੇ ਦਿਨੀਂ ਐੱਸ ਐੱਸ ਪ੍ਰੋਵਾਈਡਰਸ ਦੇ ਮਾਲਕ ਦਰਸ਼ਨ ਸਿੰਗਲਾ ਦੇ ਕਤਲ ਮਾਮਲੇ ਵਿਚ ਪਟਿਆਲਾ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਪਵਨ ਬਜਾਜ ਉਰਫ ਟੀਨੂੰ ਵਜੋਂ ਹੋਈ ਹੈ ਜੋ ਕਿ ਖੁਦ ਵੀ ਇਕ ਕੰਟਰੈਕਟਰ ਹੈ।
ਆਈ ਜੀ ਐਮ ਐਸ ਛੀਨਾ ਨੇ ਦੱਸਿਆ ਕਿ ਐਸ ਐੱਸ ਪੀ ਵਰੁਣ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਅੰਨ੍ਹੇ ਕਤਲ ਦੀ ਗੁੱਥੀ 24 ਘੰਟਿਆਂ ਦੇ ਅੰਦਰ ਸੁਲਝਾਉਂਦਿਆਂ ਮੁਲਜ਼ਮ ਨੂੰ ਗਿਰਫ਼ਤਾਰ ਕੀਤਾ ਹੈ।
ਕਤਲ ਦੀ ਵਜ੍ਹਾ ਕਾਰੋਬਾਰੀ ਰੰਜਿਸ਼ ਹੈ। ਪਵਨ ਬਜਾਜ ਵੀ ਦਰਸ਼ਨ ਵਾਂਗ ਇਕ ਕੰਟਰੈਕਟ ਕੰਪਨੀ ਚਲਾਉਂਦਾ ਸੀ। ਕੁਝ ਸਮਾਂ ਪਹਿਲਾਂ ਪਵਨ ਨੂੰ ਚੰਡੀਗੜ 32 ਸੈਕਟਰ ਮੈਡੀਕਲ ਕਾਲਜ ਦਾ ਕੰਮ ਮਿਲਿਆ ਸੀ , ਜਿਸ ਤੋਂ ਬਾਅਦ ਉਸ ਖ਼ਿਲਾਫ਼ ਸ਼ਿਕਾਇਤਾਂ ਕੀਤੀਆਂ ਜਾਣ ਲੱਗਿਆਂ ਤਾਂ ਇਸੇ ਰੰਜਿਸ਼ ਚ ਪਵਨ ਨੇ ਆਪਣੀ ਲਾਈਸੈਂਸ ਰਿਵਾਲਵਰ ਨਾਲ ਦਰਸ਼ਨ ਦਾ ਕਤਲ ਕਰ ਦਿੱਤਾ।