ਮੁਹਾਲੀ, 17 ਦਸੰਬਰ| ਸੂਬੇ ਵਿਚ ਗੈਂਗਸਟਰਾਂ ਨੂੰ ਲੈ ਕੇ ਪੁਲਿਸ ਸਖਤ ਰਵੱਈਆਂ ਅਪਣਾਉਂਦੀ ਨਜ਼ਰ ਆ ਰਹੀ ਹੈ। ਪੁਲਿਸ ਨੇ ਕੁਝ ਹੀ ਦਿਨਾਂ ਵਿਚ ਕਈ ਗੈਂਗਸਟਰਾਂ ਦਾ ਐਨਕਾਊਂਟਕ ਕੀਤਾ ਹੈ।
ਮੁਹਾਲੀ ਤੋਂ ਬਾਅਦ ਹੁਣ ਪੰਜਾਬ ਦੇ ਪਟਿਆਲਾ ਵਿਚ ਪੁਲਿਸ ਤੇ ਗੈਂਗਸਟਰਾਂ ਦਾ ਮੁਕਾਬਲਾ ਹੋਇਆ ਹੈ। ਗੈਂਗਸਟਰ ਮਲਕੀਤ ਸਿੰਘ ਚਿੱਟਾ ਨੂੰ ਕਰਾਸ ਫਾਇਰਿੰਗ ਦੌਰਾਨ ਗੋਲੀ ਲੱਗੀ ਹੈ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਮੁਕਾਬਲਾ ਪਟਿਆਲਾ ਦੇ ਸੀ.ਆਈ.ਏ ਸਟਾਫ਼ ਵੱਲੋਂ ਕੀਤਾ ਗਿਆ। ਮਲਕੀਤ ਸਿੰਘ ਕਤਲ ਅਤੇ ਇਰਾਦਾ ਕਤਲ ਦੇ ਮਾਮਲਿਆਂ ਵਿਚ ਲੋੜੀਂਦਾ ਸੀ।
ਸ਼ੁਰੂਆਤੀ ਜਾਂਚ ਮੁਤਾਬਕ ਉਹ ਇਕੱਲਾ ਹੀ ਸਫਰ ਕਰ ਰਿਹਾ ਸੀ। ਫਿਰ ਪੁਲਿਸ ਨੇ ਪਿੱਛਾ ਕੀਤਾ। ਜਦੋਂ ਪੁਲਿਸ ਨੇ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਤਾਂ ਉਸ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਜਵਾਬੀ ਗੋਲੀਬਾਰੀ ਵਿਚ ਉਸ ਨੂੰ ਗੋਲੀ ਮਾਰ ਦਿੱਤੀ ਤੇ ਉਹ ਜ਼ਖ਼ਮੀ ਹੋ ਗਿਆ। ਉਸ ਕੋਲੋਂ 32 ਬੋਰ ਦਾ ਪਿਸਤੌਲ ਅਤੇ 6 ਕਾਰਤੂਸ ਵੀ ਬਰਾਮਦ ਹੋਏ ਹਨ। 21 ਸਾਲਾ ਮਲਕੀਤ ਕਤਲ ਦੇ 6 ਮਾਮਲਿਆਂ ਵਿਚ ਲੋੜੀਂਦਾ ਹੈ।
ਐਸਪੀ ਸਿਟੀ ਅਤੇ ਸੀਆਈਏ ਇੰਚਾਰਜ ਰਮਿੰਦਰ ਸਿੰਘ ਦੀ ਟੀਮ ਨੇ ਇਸ ਨੂੰ ਖੇੜਾ ਗੁਜਰਾਂ ਇਲਾਕੇ ਵਿੱਚ ਰੋਕਣ ਲਈ ਕਿਹਾ। ਉਸ ਨੇ ਪੁਲਿਸ ਪਾਰਟੀ ‘ਤੇ 3 ਰਾਉਂਡ ਫਾਇਰ ਕੀਤੇ। ਜਵਾਬ ਵਿਚ ਪੁਲਿਸ ਨੇ ਵੀ 6 ਰਾਊਂਡ ਫਾਇਰ ਕੀਤੇ। ਹਾਲ ਹੀ ‘ਚ ਉਹ ਤ੍ਰਿਪੜੀ ‘ਚ ਕਤਲ ਦੇ ਮਾਮਲੇ ‘ਚ ਵੀ ਲੋੜੀਂਦਾ ਸੀ।